ਐੱਨਸੀਸੀ ਸਾਲਾਨਾ ਸਿਖਲਾਈ ਕੈਂਪ ਸ਼ੁਰੂ
07:35 AM Jun 18, 2025 IST
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੂਨ
3 ਪੀਬੀ ਗਰਲਜ਼ ਬਟਾਲੀਅਨ ਐਨਸੀਸੀ, ਲੁਧਿਆਣਾ ਵੱਲੋਂ ਸਾਲਾਨਾ ਸਿਖਲਾਈ ਕੈਂਪ (ਏਟੀਸੀ-54) ਅੱਜ ਤੋਂ ਖਾਲਸਾ ਕਾਲਜ ਫਾਰ ਵੂਮੈਨ ਵਿੱਚ ਸ਼ੁਰੂ ਹੋ ਗਿਆ। ਇਹ ਕੈਂਪ 17 ਜੂਨ ਤੋਂ 26 ਜੂਨ ਚੱਲੇਗਾ। ਕੈਂਪ ਵਿੱਚ ਕੈਡਿਟਾਂ, ਪੀਆਈ ਸਟਾਫ, ਕਮਾਂਡਿੰਗ ਅਫਸਰ, ਸਿਵਲ ਸਟਾਫ, ਐਸੋਸੀਏਟ ਐਨਸੀਸੀ ਅਫਸਰ (ਏਐਨਓ) ਅਤੇ ਕੇਅਰ-ਟੇਕਿੰਗ ਅਫਸਰ (ਸੀਟੀਓ) ਦੀ ਸਰਗਰਮ ਭਾਗੀਦਾਰੀ ਸ਼ਾਮਲ ਹੈ। ਪਾਰਦਰਸ਼ਤਾ ਅਤੇ ਅਨੁਸ਼ਾਸਨ ਨੂੰ ਯਕੀਨੀ ਬਣਾਉਣ ਲਈ ਬਾਇਓਮੈਟ੍ਰਿਕ ਤਸਦੀਕ ਦੁਆਰਾ ਕੈਡਿਟਾਂ ਦੀ ਹਾਜ਼ਰੀ ਅਤੇ ਭਾਗੀਦਾਰੀ ਰਿਕਾਰਡ ਕੀਤੀ ਜਾ ਰਹੀ ਹੈ। ਕੈਂਪ ਸਰੀਰਕ ਸਿਖਲਾਈ, ਸ਼ਖਸੀਅਤ ਵਿਕਾਸ, ਲੀਡਰਸ਼ਿਪ ਹੁਨਰ ਅਤੇ ਰਾਸ਼ਟਰੀ ਏਕਤਾ ’ਤੇ ਕੇਂਦ੍ਰਿ੍ਰਤ ਕਰਦਾ ਹੈ, ਜੋ ਕੈਡਿਟਾਂ ਲਈ ਇੱਕ ਸੰਪੂਰਨ ਅਨੁਭਵ ਪ੍ਰਦਾਨ ਕਰਦਾ ਹੈ। ਕੈਂਪ ਕਮਾਂਡੈਂਟ ਨੇ ਐਨਸੀਸੀ ਕੈਡਿਟਾਂ ਦਾ ਕੈਂਪ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿੱਖਣ ਅਤੇ ਵਿਕਾਸ ਦੇ ਦਸ ਦਿਨਾਂ ਦੇ ਯਾਦਗਾਰੀ ਸਫ਼ਰ ਲਈ ਭਰੋਸਾ ਦਿੱਤਾ।
Advertisement
Advertisement