ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ੍ਰੀਮਤੀ ਸੰਤੀ ਦੇਵੀ ਨਮਿਤ ਅੰਤਿਮ ਅਰਦਾਸ

10:23 AM Aug 21, 2023 IST
featuredImage featuredImage
ਸੁਆਮੀ ਚੇਤਨਾ ਨੰਦ ਅਤੇ ਸੁਆਮੀ ਦਿਆਲ ਦਾਸ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਗਹੂੰਣ

ਬਲਾਚੌਰ: ਭੂਰੀ ਵਾਲੇ ਭੇਖ ਦੇ ਮੁਖੀ ਸੁਆਮੀ ਚੇਤਨਾ ਨੰਦ ਜੀ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਠੇਕੇਦਾਰ ਰੌਸ਼ਨ ਲਾਲ ਸਮਾਣਾ ਦੇ ਮਾਤਾ ਸ਼੍ਰੀਮਤੀ ਸੰਤੀ ਦੇਵੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਕੁਟੀਆ ਭਾਗੂਵਾਲ ਟੋਭਾ ਵਿਖੇ ਪਾਏ ਗਏ। ਇਸ ਮੌਕੇ ਸੁਆਮੀ ਚੇਤਨਾ ਨੰਦ ਨੇ ਕਿਹਾ ਕਿ ਮਾਤਾ ਸ੍ਰੀਮਤੀ ਸੰਤੀ ਦੇਵੀ ਨੇ ਜਿੱਥੇ ਆਪਣੀ ਜ਼ਿੰਦਗੀ ਧਾਰਮਿਕ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਗੁਜ਼ਾਰੀ, ਉੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਨੇਕ-ਨੀਅਤੀ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਲਗਾਇਆ, ਜਿਸ ਦੀ ਮਿਸਾਲ ਉਨ੍ਹਾਂ ਦੇ ਦੋਵੇਂ ਸਪੁੱਤਰ ਰੌਸ਼ਨ ਲਾਲ ਅਤੇ ਰੇਸ਼ਮ ਲਾਲ ਹਨ , ਜਿਹੜੇ ਕਿ ਹਮੇਸ਼ਾ ਧਾਰਿਮਕ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਂਦੇ ਹਨ। ਇਸ ਮੌਕੇ ਠੇਕੇਦਾਰ ਰੌਸ਼ਨ ਲਾਲ ਅਤੇ ਰੇਸ਼ਮ ਲਾਲ ਵਲੋਂ ਸੁਆਮੀ ਚੇਤਨਾ ਨੰਦ ਜੀ ਨੂੰ 51,000 ਰੁਪਏ ਦਾਨ ਵਜੋਂ ਭੇਟ ਕੀਤੇ। ਇਸ ਮੌਕੇ ਸੁਆਮੀ ਦਿਆਲ ਦਾਸ, ਦਰਸ਼ਨ ਲਾਲ ਮੰਗੂਪੁਰ, ਸਤਨਾਮ ਜਲਾਲਪੁਰ, ਰਾਮਜੀ ਦਾਸ ਭੂੰਬਲਾ, ਬਲਦੇਵ ਖੇਪੜ, ਬ੍ਰਿਗੇਡੀਅਰ ਰਾਜ ਕੁਮਾਰ ਆਦਿ ਪਤਵੰਤਿਆਂ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ। -ਨਿੱਜੀ ਪੱਤਰ ਪ੍ਰੇਰਕ

Advertisement

Advertisement