ਦੁਕਾਨ ਵਿੱਚੋਂ ਸਾਮਾਨ ਚੋਰੀ
05:45 AM Jun 15, 2025 IST
ਪੱਤਰ ਪ੍ਰੇਰਕ
ਫਗਵਾੜਾ, 14 ਜੂਨ
ਇਥੋਂ ਦੇ ਸਤਨਾਮਪੁਰਾ ਵਿੱਚ ਇੱਕ ਟੈਲੀਕਾਮ ਦੀ ਦੁਕਾਨ ’ਚੋਂ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਮੋਹਿਤ ਬਾਂਗਾ ਨੇ ਦੱਸਿਆ ਕਿ ਚੋਰ ਸਾਰੇ ਸੀਸੀਟੀਵੀ ਕੈਮਰੇ, ਦੁਕਾਨ ’ਚੋਂ ਲਗਭਗ 8 ਏਅਰ ਕੰਡੀਸ਼ਨਰ, ਮੋਬਾਈਲ ਅਸੈਸਰੀਜ਼ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ, ਜਿਸ ਨਾਲ ਉਨ੍ਹਾਂ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਖੁੱਲ੍ਹੀ ਇਸ ਦੁਕਾਨ ’ਤੇ ਹਫ਼ਤੇ ’ਚ ਚੋਰੀ ਦੀ ਦੂਸਰੀ ਵਾਰਦਾਤ ਹੋਈ ਹੈ।
Advertisement
Advertisement