ਥਲੀ ਖੁਰਦ ਦੇ ਮੰਦਰ ਵਿੱਚ ਲੰਗਰ ਲਗਾਇਆ
06:40 AM Mar 26, 2025 IST
ਘਨੌਲੀ:
Advertisement
ਇੱਥੇ ਸ਼ੀਤਲਾ ਮਾਤਾ ਮੰਦਰ ਥਲੀ ਖੁਰਦ ਵਿਖੇ ਪੰਚ ਨਰਿੰਦਰ ਸਿੰਘ ਲੌਂਗੀਆ ਦੀ ਦੇਖ ਰੇਖ ਹੇਠ ਲੰਗਰ ਲਗਾਇਆ ਗਿਆ। ਇਲਾਕੇ ਦੇ ਹੋਰ ਪਿੰਡਾਂ ਤੋਂ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਲਈ ਲਗਾਏ ਗਏ ਲੰਗਰ ਦੌਰਾਨ ਸਾਬਕਾ ਸਰਪੰਚ ਪਰਮਜੀਤ ਕੌਰ, ਹਰਦੀਪ ਸਿੰਘ ਲੌਂਗੀਆ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਲਾਭ ਸਿੰਘ, ਦਰਬਾਰਾ ਸਿੰਘ, ਜੱਗੂ ਥਲੀ, ਜਸਮੇਰ ਸਿੰਘ ਥਲੀ ਖੁਰਦ ਆਦਿ ਨੌਜਵਾਨਾਂ ਨੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ। -ਪੱਤਰ ਪ੍ਰੇਰਕ
Advertisement
Advertisement