ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਆੜਕੀ ਕਾਲਜ ਤੁਗਲਵਾਲਾ ’ਚ ‘ਕਿਰਤ ਦਿਵਸ’ ਮਨਾਇਆ

07:18 AM Sep 15, 2023 IST
featuredImage featuredImage
ਵਿਦਿਆਰਥੀਆਂ ਤੇ ਕਿਰਤੀਆਂ ਨਾਲ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਤੇ ਹੋਰ। ਸੁੱਚਾ ਸਿੰਘ ਪਸਨਾਵਾਲ/ਮਕਬੂਲ ਅਹਿਮਦ ਧਾਰੀਵਾਲ/ਕਾਦੀਆਂ, 14 ਸਤੰਬਰ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਸੱਚੀ-ਸੁੱਚੀ ਕਿਰਤ ਕਰਨ ਵਾਲੇ ਭਾਪਾ ਜੀ ਸ. ਬੂਟਾ

ਧਾਰੀਵਾਲ/ਕਾਦੀਆਂ, 14 ਸਤੰਬਰ
ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਸੱਚੀ-ਸੁੱਚੀ ਕਿਰਤ ਕਰਨ ਵਾਲੇ ਭਾਪਾ ਜੀ ਸ. ਬੂਟਾ ਸਿੰਘ ਯਾਦਗਾਰੀ ‘ਕਿਰਤੀ ਸਨਮਾਨ ਸਮਾਰੋਹ’ ਕਰਵਾਇਆ। ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਗਗਨਦੀਪ ਸਿੰਘ ਵਿਰਕ ਅਤੇ ਸਟੂਡੈਂਟ ਕਮੇਟੀ ਵੱਲੋਂ ਸੰਸਥਾ ਦੇ 90 ਵਿਦਿਆਰਥੀਆਂ ਅਤੇ 11 ਕਿਰਤੀਆਂ ਸਣੇ ਹੋਰ ਨਿਸ਼ਕਾਮ ਸੇਵਕਾਂ ਨੂੰ 1 ਲੱਖ 10 ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੀ ਵੈਟਰਨਰੀ ਡਾਕਟਰ ਵਜੋਂ ਸੇਵਾ ਨਿਭਾ ਰਹੇ ਗੁਰਮੁਖ ਸਿੰਘ ਤੁਗਲਵਾਲ ਦਾ 5100 ਰੁਪਏ ਨਾਲ ਸਨਮਾਨਤ ਕੀਤਾ ਗਿਆ। ਸਮਾਰੋਹ ’ਚ ਵਰਿਆਮ ਸਿੰਘ ਤੇ ਮਹਿੰਦਰ ਸਿੰਘ ਸਾਬਕਾ ਸਕੱਤਰ ਐਸਜੀਪੀਸੀ ਨੇ ਬਤੌਰ ਮੁੱਖ ਮਹਿਮਾਨ ਅਤੇ ਜੋਗਿੰਦਰ ਸਲਾਰੀਆ ਦੁਬਈ ਵਾਲੇ, ਕੁੰਵਰ ਰਵਿੰਦਰ ਸਿੰਘ ਵਿੱਕੀ ਤੇ ਇੰਦਰਜੀਤ ਸਿੰਘ ਬਾਜਵਾ ਸੇਵਾਮੁਕਤ ਸਿੱਖਿਆ ਅਧਿਕਾਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਟੂਡੈਂਟ ਸੈਕਟਰੀ ਬੀਬੀ ਨਵਜੋਤ ਕੌਰ ਨੇ ਦੱਸਿਆ ਭਾਪਾ ਜੀ ਸ. ਬੂਟਾ ਸਿੰਘ ਜੀ ਦੀ ਬਰਸੀ ਮਨਾਉਣ ਦਾ ਆਸਾ ਕਿਰਤ ਦੇ ਸੰਕਲਪ ਨੂੰ ਪ੍ਰਫੁੱਲਿਤ ਕਰਨਾ ਹੈ।

Advertisement

Advertisement