ਸਕੂਲਾਂ ’ਚ ਵਿਕਾਸ ਕੰਮਾਂ ਦਾ ਉਦਘਾਟਨ
04:53 AM May 25, 2025 IST
ਪੱਤਰ ਪ੍ਰੇਰਕ
ਸੁਲਤਾਨਪੁਰ ਲੋਧੀ, 24 ਮਈ
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਕਪੂਰਥਲਾ ਜਿਲ੍ਹੇ ਦੇ 4 ਸਕੂਲਾਂ ਅੰਦਰ 29 ਲੱਖ ਰੁਪੈ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ। ਸੁਲਤਾਨਪੁਰ ਲੋਧੀ ਹਲਕੇ ਅੰਦਰ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਵਲੋਂ ਸਰਕਾਰੀ ਸਕੂਲ ਮਾਛੀਜੋਆ, ਸ਼ਾਹਵਾਲਾ ਅੰਦਰੀਸਾ ਸੀਨੀਅਰ ਸੈਕਡੰਰੀ ਤੇ ਪ੍ਰਾਇਮਰੀ ਸਕੂਲ, ਡੈਰਾ ਸੈਯਦਾਂ ਵਿਖੇ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ। ਲੋਕ ਅਰਪਿਤ ਕੀਤੇ ਗਏ ਵਿਕਾਸ ਕੰਮਾਂ ’ਚ ਮੁੱਖ ਤੌਰ ’ਤੇ ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ, ਸਪੋਰਟਸ ਟਰੈਕ ਦੀ ਉਸਾਰੀ, ਚਾਰਦੀਵਾਰੀ ਆਦਿ ਸ਼ਾਮਲ ਹੈ।
Advertisement
Advertisement