Kunal Kamra Row: ਤੀਜੀ ਵਾਰ ਸੰਮਨ ਜਾਰੀ ਹੋਣ ਦੇ ਬਾਵਜੂਦ ਪੁਲੀਸ ਸਾਹਮਣੇ ਪੇਸ਼ ਨਹੀਂ ਹੋਇਆ ਕੁਨਾਲ ਕਾਮਰਾ
02:52 PM Apr 05, 2025 IST
ਮੁੰਬਈ, 5 ਅਪਰੈਲ
Advertisement
Kunal Kamra Row: ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਮਾਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਸ਼ਨਿੱਚਰਵਾਰ ਨੂੰ ਮੁੰਬਈ ਪੁਲੀਸ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਤੀਜੀ ਵਾਰੀ ਹੈ ਜਦੋਂ ਕਾਮਰਾ ਨੂੰ ਸੰਮਨ ਜਾਰੀ ਕੀਤਾ ਗਿਆ ਸੀ ਪਰ ਉਹ ਪੁਲੀਸ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਖਾਰ ਪੁਲੀਸ ਨੇ ਇਕ ਪ੍ਰੋਗਰਾਮ ਦੌਰਾਨ ਉਪ ਮੁੱਖ ਮੰਤਰੀ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਸ਼ਿਵਸੇਨਾ ਦੇ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ’ਤੇ ਕਾਮਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਸ਼ਿਵਸੇਨਾ ਦੇ ਕਰਮਚਾਰੀਆਂ ਨੇ 23 ਮਾਰਚ ਨੂੰ ਉਸ ਸਟੂਡੀਓ ਅਤੇ ਉਸ ਹੋਟਲ ਵਿੱਚ ਤੋੜ-ਭੰਨ ਕੀਤੀ ਸੀ ਜਿਥੇ ਕੁਨਾਲ ਕਾਮਰਾ ਨੇ ਪ੍ਰੋਗਰਾਮ ਕੀਤਾ ਸੀ। ਇਸ ਮਾਮਲੇ ਵਿਚ ਮਦਰਾਸ ਹਾਈ ਕੋਰਟ ਨੇ ਕਾਮਰਾ ਨੂੰ 7 ਅਪ੍ਰੈਲ ਤੱਕ ਅੰਤਰੀਮ ਅਗਾਊਂ ਜ਼ਮਾਨਤ ਦਿੱਤੀ ਹੋਈ ਹੈ। -ਪੀਟੀਆਈ
Advertisement
Advertisement