ਖਹਿਰਾ ਨੇ ਮੁੱਖ ਮੰਤਰੀ ’ਤੇ ਭਾਜਪਾ ਦੀ “ਬੁਲਡੋਜ਼ਰ ਨਿਆਂ” ਨੀਤੀ ਨੂੰ ਅਪਣਾਉਣ ਦਾ ਦੋਸ਼ ਲਾਇਆ
03:28 PM Mar 20, 2025 IST
ਆਤਿਸ਼ ਗੁਪਤਾ
ਚੰਡੀਗੜ੍ਹ, 20 ਮਾਰਚ
Advertisement
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ, ਵਿਧਾਇਕ ਅਤੇ ਅਖਿਲ ਭਾਰਤੀ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਭਾਜਪਾ ਦੀ “ਬੁਲਡੋਜ਼ਰ ਨਿਆਂ” ਨੀਤੀ ਨੂੰ ਅਪਣਾਉਣ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਸ਼ਾਂਤਮਈ ਢੰਗ ਨਾਲ ਕਿਸਾਨਾਂ ’ਤੇ ਜਬਰੀ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਸਿਰਫ਼ ਉਨ੍ਹਾਂ ਵਾਅਦਿਆਂ ਦੀ ਪੂਰਤੀ ਦੀ ਮੰਗ ਕਰ ਰਹੇ ਸਨ, ਜੋ ਪ੍ਰਧਾਨ ਮੰਤਰੀ ਨੇ ਖੁਦ ਕੀਤੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨਾ ਸਿਰਫ਼ ਭਾਜਪਾ ਦੇ “ਆਤਨਿਕ ਅਤੇ ਤਾਨਾਸ਼ਾਹੀ” ਮਾਡਲ ਦੀ ਨਕਲ ਕਰ ਰਹੇ ਹਨ, ਸਗੋਂ ਪਹਿਲਾਂ ਹੀ ਭਾਜਪਾ ਨਾਲ ਗੱਠਜੋੜ ਕਰ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮਾਨ ਭਾਜਪਾ ਵਾਂਗ ਹੀ ਆਪਣੇ ਆਲੋਚਕਾਂ, ਰਾਜਨੀਤਿਕ ਵਿਰੋਧੀਆਂ ਅਤੇ ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Advertisement
Advertisement