ਥਾਣੇ ’ਤੇ ਹਮਲੇ ਦਾ ਮਾਮਲਾ: ਪੁਲੀਸ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਦਾ ਰਿਮਾਂਡ ਲਿਆ
06:36 PM Mar 22, 2025 IST
ਪੱਤਰ ਪ੍ਰੇਰਕ
ਅਜਨਾਲਾ, 22 ਮਾਰਚ
Advertisement
ਪੁਲੀਸ ਥਾਣਾ ਅਜਨਾਲਾ ’ਤੇ ਹਮਲਾ ਕਰਨ ਦੇ ਮਾਮਲੇ ਤਹਿਤ ਅੱਜ ਅਜਨਾਲਾ ਪੁਲੀਸ ਵੱਲੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਅਮਨਦੀਪ ਸਿੰਘ ਅਮਨਾ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ Ajnala police station ’ਤੇ ਹਮਲੇ ਸਬੰਧੀ ਐਫਆਈਆਰ ਨੰਬਰ 39 ਵਿੱਚ ਅਮਨਦੀਪ ਸਿੰਘ ਅਮਨਾ ਨਾਮਜ਼ਦ ਸੀ ਜਿਸ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਅਦਾਲਤ ਨੇ ਅਮਨਦੀਪ ਸਿੰਘ ਨੂੰ 25 ਤਰੀਕ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਥਾਣੇ ’ਤੇ ਹਮਲੇ ਜਿਸ ਵਿੱਚ ਕਈ ਪੁਲੀਸ ਮੁਲਾਜ਼ਮ ਜ਼ਖਮੀ ਹੋਏ ਸਨ, ਦੇ ਮਾਮਲੇ ਵਿੱਚ 307 ਦੀ ਧਾਰਾ ਤਹਿਤ ਮੁਕੱਦਮਾ ਦਰਜ ਹੈ ਅਤੇ ਇਸ ਕੇਸ ਵਿੱਚ ਅਮਨਦੀਪ ਸਿੰਘ ਲੋੜੀਂਦਾ ਸੀ ।
Advertisement