ਕੇਜਰੀਵਾਲ ਦੀ ਧੀ ਹਰਸ਼ਿਤਾ ਤੇ ਸੰਭਵ ਜੈਨ ਵਿਆਹ ਦੇ ਬੰਧਨ ’ਚ ਬੱਝੇ
09:18 PM Apr 18, 2025 IST
ਅਦਿਤੀ ਟੰਡਨਨਵੀਂ ਦਿੱਲੀ, 18 ਅਪਰੈਲ
Advertisement
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਅੱਜ ਆਪਣੇ ਕਾਲਜ ਸਮੇਂ ਦੇ ਦੋਸਤ ਸੰਭਵ ਜੈਨ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ। ਹਰਸ਼ਿਤਾ ਕੇਜਰੀਵਾਲ ਤੇ ਸੰਭਵ ਜੈਨ ਆਈਆਈਟੀ ਦਿੱਲੀ ’ਚ ਪੜ੍ਹਦੇ ਸਨ, ਜਿੱਥੇ ਦੋਵੇਂ ਦੀ ਮੁਲਾਕਾਤ ਹੋਈ। ਉਂਝ ਦੋਵਾਂ ਪਰਿਵਾਰਾਂ ਨੇ ਵਿਆਹ ਤੇ ਇਸ ਤੋਂ ਪਹਿਲਾਂ ਵਾਲੀਆਂ ਰਸਮਾਂ ਸਾਦੇ ਢੰਗ ਨਾਲ ਕਰਾਉਣ ਦਾ ਫ਼ੈਸਲਾ ਲਿਆ। ਵਿਆਹ ਸਮਾਗਮ ਤੇ ਰਿਸੈਪਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਵਿਚਲੀ ਸਰਕਾਰੀ ਰਿਹਾਇਸ਼ ਕਪੂਰਥਲਾ ਹਾਊਸ ਵਿਚ ਹੋਈ। ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਚੋਣਵੇਂ ਮਹਿਮਾਨਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਇਸ ਵਿਆਹ ਲਈ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਕਈ ਹੋਰ ‘ਆਪ’ ਆਗੂ ਵੀ ਇਸ ਸਮਾਗਮ ਵਿਚ ਸ਼ਾਮਲ ਹੋਏ। ਭਗਵੰਤ ਮਾਨ ਤੇ ਕੇਜਰੀਵਾਲ ਇਕੱਠੇ ਸਮਾਗਮ ਵਾਲੀ ਥਾਂ ’ਤੇ ਪੁੱਜੇ ਜਿਸ ਨਾਲ ਦੋਵਾਂ ਆਗੂਆਂ ਵਿਚਾਲੇ ਨੇੜਤਾ ਦਾ ਸੰਕੇਤ ਮਿਲਿਆ। ਦੁਪਹਿਰ ਸਮੇਂ ਜੈਮਾਲਾ ਮਗਰੋਂ ਸ਼ਾਮ ਨੂੰ ਰਿਸੈਪਸ਼ਨ ਹੋਈ ਜਿਸ ਵਿਚ ਮਹਿਮਾਨਾਂ ਦਾ ਆਉਣਾ ਜਾਰੀ ਸੀ।
Advertisement
Advertisement