ਜਸਟਿਸ ਜੌਏਮਾਲਿਆ ਬਾਗਚੀ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਲਿਆ
11:07 AM Mar 17, 2025 IST
ਨਵੀਂ ਦਿੱਲੀ, 17 ਮਾਰਚ
ਕਲਕੱਤਾ ਹਾਈ ਕੋਰਟ ਦੇ ਜਸਟਿਸ ਜੌਏਮਾਲਿਆ ਬਾਗਚੀ Justice Joymalya Bagchi ਨੇ ਅੱਜ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਨੂੰ ਭਾਰਤ ਦੇ ਚੀਫ਼ ਜਸਟਿਸ ਸੰਜੀਵ ਖ਼ੰਨਾ ਨੇ ਸਹੁੰ ਚੁਕਾਈ। ਸੁਪਰੀਮ ਕੋਰਟ ਅਹਾਤੇ ਵਿਚ ਹੋਈ ਹਲਫ਼ਦਾਰੀ ਮੌਕੇ ਸਰਬਉੱਚ ਕੋਰਟ ਦੇ ਹੋਰ ਜੱਜ ਵੀ ਮੌਜੂਦ ਸਨ।
Advertisement
ਜਸਟਿਸ ਬਾਗਚੀ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿਚ ਕੁੱਲ ਜੱਜਾਂ ਦੀ ਗਿਣਤੀ 33 ਹੋ ਗਈ ਹੈ ਜਦੋਂਕਿ ਸਿਖਰਲੀ ਕੋਰਟ ਲਈ ਮਨਜ਼ੂਦਸ਼ੁਦਾ ਨਫ਼ਰੀ 34 ਜੱਜਾਂ ਦੀ ਹੈ। ਜਸਟਿਸ ਬਾਗ਼ਚੀ ਦਾ ਸੁਪਰੀਮ ਕੋਰਟ ਵਿਚ ਕਾਰਜਕਾਲ ਛੇ ਸਾਲਾਂ ਤੋਂ ਵੱਧ ਸਮੇਂ ਲਈ ਹੋਵੇਗਾ, ਜਿਸ ਦੌਰਾਨ ਉਹ ਭਾਰਤੀ ਦੇ ਚੀਫ਼ ਜਸਟਿਸ ਵਜੋਂ ਵੀ ਸੇਵਾਵਾਂ ਨਿਭਾਉਣਗੇ। -ਪੀਟੀਆਈ
Advertisement
Advertisement