ਇੰਡੋਨੇਸ਼ੀਆ ਓਪਨ ਬੈਡਮਿੰਟਨ; ਸਿੰਧੂ ਪਹਿਲਾ ਮੈਚ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ’ਚ
05:44 PM Jun 23, 2023 IST
ਜਕਾਰਤਾ, 13 ਜੂਨ
Advertisement
ਸਟਾਰ ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਅੱਜ ਇੱਥੇ ਇੰਡੋਨੇਸ਼ੀਆ ਓਪਨ ਵਰਲਡ ਟੂਰ ਸੁਪਰ 1000 ਈਵੈਂਟ ਦੇ ਸ਼ੁਰੂਆਤੀ ਦੌਰ ‘ਚ ਮੇਜ਼ਬਾਨ ਮੁਲਕ ਦੀ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਦਿੱਤਾ। ਦੋਹਰੀ ਓਲੰਪਿਕ ਤਮਗਾ ਜੇਤੂ ਅਤੇ ਸਾਬਕਾ ਵਿਸ਼ਵ ਚੈਂਪੀਅਨ ਨੇ ਇੰਡੋਨੇਸ਼ੀਆ ਦੀ ਖਿਡਾਰਨ ਨੂੰ 21-19, 21-15 ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ। ਫਾਰਮ ਵਿਚ ਚੱਲ ਰਹੇ ਸ਼ਟਲਰ ਐੱਚਐੱਸ ਪ੍ਰਣਯ ਨੇ ਵੀ ਜੇਤੂ ਸ਼ੁਰੂਆਤ ਕੀਤੀ। ਉਸ ਨੇ ਜਾਪਾਨ ਦੇ ਕੇਂਤਾ ਨਿਸ਼ੀਮੋਤੋ ਨੂੰ 50 ਮਿੰਟਾਂ ਵਿਚ 21-16, 21-14 ਨਾਲ ਹਰਾ ਦਿੱਤਾ। ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਸ਼ੁਰੂਆਤੀ ਦੌਰ ਵਿੱਚ ਹਾਰ ਕੇ ਬਾਹਰ ਹੋ ਗਈ। ਜੋੜੀ ਨੂੰ ਜਪਾਨ ਦੀਆਂ ਖਿਡਾਰਨਾਂ ਨੇ ਮਾਤ ਦਿਤੀ।
Advertisement
Advertisement