ਇੰਡੀਆ ’ਚ ਸਿਆਸੀ ਧਿਰਾਂ ਦੀ ਸ਼ਮੂਲੀਅਤ ਵਧਣ ਨਾਲ ਮਨੋਬਲ ਵਧਿਆ: ਕਾਂਗਰਸ
07:56 AM Aug 31, 2023 IST
ਮੁੰਬਈ, 30 ਅਗਸਤ
ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਅੱਜ ਇੱਥੇ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਵਿੱਚ ਸਿਆਸੀ ਪਾਰਟੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਉਨ੍ਹਾਂ ਦਾ ਮਨੋਬਲ ਵੀ ਵਧ ਰਿਹਾ ਹੈ। ਇੰਡੀਆ ਦੀ ਬੈਠਕ ਤੋਂ ਇੱਕ ਦਿਨ ਪਹਿਲਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਖੇੜਾ ਨੇ ਕਿਹਾ, ‘‘ਅਗਲੇ ਦੋ ਦਿਨਾਂ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਾਰਟੀ ਦੀ ਗਿਣਤੀ, ਆਤਮ-ਵਿਸ਼ਵਾਸ ਦਾ ਪੱਧਰ ਅਤੇ ਮਨੋਬਲ ਵਧ ਰਿਹਾ ਹੈ। ਇਸ ਨੂੰ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਖੇਮੇ ਵਿੱਚ ਡਰ ਦਾ ਮਾਹੌਲ ਹੈ।’’ ਸ਼੍ਰੋਮਣੀ ਅਕਾਲੀ ਅਤੇ ਬਸਪਾ ਦੇ ਵਿਰੋਧੀ ਗੱਠਜੋੜ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਸਬੰਧੀ ਸਵਾਲ ’ਤੇ ਪਵਨ ਖੇੜਾ ਨੇ ਕਿਹਾ ਕਿ ‘ਇੰਡੀਆ’ ਦੀ ਅਗਵਾਈ ਹੇਠ ਪਾਰਟੀ ਦੀ ਗਿਣਤੀ 26 ਤੋਂ ਵਧ ਕੇ 28 ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਪਾਰਟੀਆਂ ਵੀ ਗੱਠਜੋੜ ਨਾਲ ਜੁੜਨਗੀਆਂ। ਉਨ੍ਹਾਂ ਦਾਅਵਾ ਕੀਤਾ, ‘‘ਕਈ ਹੋਰ ਪਾਰਟੀਆਂ ਜੋ ਅਜੇ ਐੱਨਡੀਏ ਨਾਲ ਹਨ, ਉਹ ਵੀ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਹੋਣਗੇ।’’ -ਪੀਟੀਆਈ
Advertisement
Advertisement