ਉੜੀਸਾ: ਆਈਈਡੀ ਧਮਾਕੇ ਵਿੱਚ ਸੀਆਰਪੀਐੱਫ ਅਧਿਕਾਰੀ ਦੀ ਮੌਤ
12:38 PM Jun 14, 2025 IST
ਭੁਬਨੇਸ਼ਵਰ, 14 ਜੂਨ
Advertisement
ਉੜੀਸਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਨਕਸਲ ਵਿਰੋਧੀ ਕਾਰਵਾਈ ਦੌਰਾਨ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਧਮਾਕੇ ਵਿੱਚ ਇੱਕ ਸੀਆਰਪੀਐੱਫ ਅਧਿਕਾਰੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 134ਵੀਂ ਸੀਆਰਪੀਐਫ ਬਟਾਲੀਅਨ ਦੇ ਏਐੱਸਆਈ ਸਤਿਆਬਨ ਕੁਮਾਰ ਸਿੰਘ (34) ਨੂੰ ਇਸ ਧਮਾਕੇ ਵਿੱਚ ਖੱਬੀ ਲੱਤ ਵਿੱਚ ਸੱਟਾਂ ਲੱਗੀਆਂ ਅਤੇ ਉਸ ਨੂੰ ਰਾਉਰਕੇਲਾ ਦੇ ਇੱਕ ਹਸਪਤਾਲ ਲਿਜਾਇਆ ਗਿਆ। ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸਤਿਆਬਨ ਦਮ ਤੋੜ ਦਿੱਤਾ। ਸਹਾਇਕ ਸਬ ਇੰਸਪੈਕਟਰ (ਏਐਸਆਈ) ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਇਹ ਧਮਾਕਾ ਸਵੇਰੇ 6 ਵਜੇ ਦੇ ਕਰੀਬ ਰਾਉਰਕੇਲਾ ਦੇ ਕੇ ਬਲੰਗ ਪਿੰਡ ਦੇ ਨੇੜੇ ਹੋਇਆ ਜਦੋਂ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਅਤੇ ਉੜੀਸਾ ਪੁਲੀਸ ਦੇ ਵਿਸ਼ੇਸ਼ ਅਪਰੇਸ਼ਨ ਸਮੂਹ (ਐਸਓਜੀ) ਦੀ ਇੱਕ ਸਾਂਝੀ ਟੀਮ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ। -ਪੀਟੀਆਈ
Advertisement
Advertisement