ਅਮਰੀਕਾ ’ਚ ਪੜ੍ਹਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ’ਚ ਵਾਧਾ
12:07 PM Nov 13, 2023 IST
ਵਾਸ਼ਿੰਗਟਨ, 13 ਨਵੰਬਰਅਮਰੀਕਾ ’ਚ ਪੜ੍ਹਨ ਜਾਣ ਵਾਲੇ ਭਾਰਤੀਆਂ ਵਿੱਚ 35 ਫੀਸਦੀ ਵਾਧਾ ਹੋਇਆ ਹੈ। ਤਾਜ਼ਾ ਰਿਪੋਰਟ ਮੁਤਾਬਕ ਕੁੱਲ ਮਿਲਾ ਕੇ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 2022-23 ਅਕਾਦਮਿਕ ਸਾਲ ਵਿੱਚ 12 ਪ੍ਰਤੀਸ਼ਤ ਦਾ ਵਾਧਾ ਹੋਇ ਤੇ। 10 ਲੱਖ ਤੋਂ ਵੱਧ ਵਿਦਿਆਰਥੀ ਵਿਦੇਸ਼ਾਂ ਤੋਂ ਆਏ। ਅਮਰੀਕੀ ਕਾਲਜਾਂ ਨੇ ਭਾਰਤ ਤੋਂ 269,000 ਵਿਦਿਆਰਥੀਆਂ ਨੂੰ ਦਾਖਲ ਕੀਤਾ, ਜੋ ਪਹਿਲਾਂ ਨਾਲੋਂ ਕਿਤੇ ਵੱਧ ਹੈ ਅਤੇ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਜ਼ਿਆਦਾਤਰ ਗ੍ਰੈਜੂਏਟ ਪ੍ਰੋਗਰਾਮਾਂ ਲਈ ਆਏ ਸਨ। ਚੀਨ ਹਾਲੇ ਵੀ ਅਮਰੀਕਾ ਵਿੱਚ 290,000 ਵਿਦਿਆਰਥੀਆਂ ਨਾਲ ਸਭ ਤੋਂ ਅੱਗੇ ਹੈ ਪਰ ਲਗਾਤਾਰ ਤੀਜੇ ਸਾਲ ਇਸ ਮੁਲਕ ਦੇ ਵਿਦਿਆਰਥੀਆਂ ਦੀ ਗਿਣਤੀ ’ਚ ਕਮੀ ਆਈ ਹੈ। ਚੀਨ ਅਤੇ ਭਾਰਤ ਤੋਂ ਬਾਅਦ ਅਮਰੀਕਾ ਵਿੱਚ ਸਭ ਤੋਂ ਵੱਧ ਵਿਦਿਆਰਥੀ ਭੇਜਣ ਵਾਲੇ ਦੇਸ਼ਾਂ ਵਿੱਚ ਦੱਖਣੀ ਕੋਰੀਆ, ਕੈਨੇਡਾ, ਵੀਅਤਨਾਮ, ਤਾਈਵਾਨ ਅਤੇ ਨਾਈਜੀਰੀਆ ਹਨ।
Advertisement
Advertisement
Advertisement