ਕਾਰ ਨੂੰ ਪਿੱਛੋਂ ਟੱਕਰ ਮਾਰੀ; ਪਿਓ-ਪੁੱਤ ਗੰਭੀਰ ਜ਼ਖ਼ਮੀ
10:49 AM Nov 19, 2023 IST
ਪੱਤਰ ਪ੍ਰੇਰਕ
ਜ਼ੀਰਾ, 18 ਨਵੰਬਰ
ਇੱਥੋਂ ਨੇੜਲੇ ਪਿੰਡ ਮਨਾਵਾਂ ਨਜ਼ਦੀਕ ਇੱਕ ਆਲਟੋ ਕਾਰ ਤੇ ਐਕਸਯੂਵੀ ਦੀ ਟੱਕਰ ਵਿੱਚ ਪਿਉ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਜਗਸੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜ਼ੀਰਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਬੀਤੀ ਸ਼ਾਮ ਕੋਟ ਈਸੇ ਖਾਂ ਜਾ ਰਿਹਾ ਸੀ, ਪਿੰਡ ਮਨਾਵਾਂ ਨਜ਼ਦੀਕ ਇੱਕ ਸਕੂਲ ਵੈਨ ਜੋ ਮਨਾਵਾਂ ਵੱਲ ਨੂੰ ਮੁੜ ਰਹੀ ਸੀ, ਉਸ ਨੇ ਬੱਸ ਨੂੰ ਦੇਖ ਕੇ ਆਪਣੀ ਕਾਰ ਰੋਕ ਲਈ ਅਤੇ ਪਿੱਛੋਂ ਤੋਂ ਆ ਰਹੀ ਤੇਜ਼ ਰਫ਼ਤਾਰ ਐਕਸਯੂਵੀ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਗੱਡੀ ਸਕੂਲ ਵੈਨ ਨਾਲ ਟਕਰਾ ਗਈ, ਜਿਸ ਵਿੱਚ ਜਗਸੀਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਉਨ੍ਹਾਂ ਦੇ ਲੜਕੇ ਸਾਹਿਬਜੋਤ ਸਿੰਘ ਉਮਰ ਢਾਈ ਸਾਲ ਦੀ ਹਾਦਸੇ ਵਿੱਚ ਜੀਭ ਕੱਟੀ ਗਈ। ਜ਼ਖਮੀਆਂ ਨੂੰ ਇਲਾਜ ਲਈ ਜ਼ੀਰਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ। ਟੱਕਰ ਮਾਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement