ਗਤਕਾ: ਦਿਲਜੀਤ ਨੇ ਤੀਜਾ ਸਥਾਨ ਹਾਸਲ ਕੀਤਾ
08:37 AM Mar 19, 2025 IST
ਕੁਰਾਲੀ:
Advertisement
ਸਥਾਨਕ ਖਾਲਸਾ ਅਕਾਲ ਪੁਰਖ ਕੀ ਫੌਜ ਗੱਤਕਾ ਅਕੈਡਮੀ ਦੇ ਖਿਡਾਰੀ ਦਿਲਜੀਤ ਸਿੰਘ ਨੇ ਕੌਮਾਂਤਰੀ ਪੱਧਰ ਦੇ ਗਤਕੇ ਮੁਕਾਬਲੇ ਵਿੱਚ ਕਾਸੀ ਤਗ਼ਮਾ ਹਾਸਲ ਕੀਤਾ ਹੈ। ਇਸ ਪ੍ਰਾਪਤੀ ’ਤੇ ਅਕੈਡਮੀ ਪ੍ਰਬੰਧਕਾਂ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ।ਅਕੈਡਮੀ ਦੇ ਚੇਅਰਮੈਨ ਗਿਆਨੀ ਸੀਤਲ ਸਿੰਘ ਅਤੇ ਜਥੇਦਾਰ ਜਗਦੀਸ਼ ਸਿੰਘ ਨੇ ਦੱਸਿਆ ਕਿ ਸਰੀ (ਕੈਨੇਡਾ) ’ਚ ਹੋਲੇ-ਮਹੱਲੇ ਮੌਕੇ ਗੱਤਕਾ ਫੈਡਰੇਸ਼ਨ ਆਫ ਕੈਨੇਡਾ ਵੱਲੋਂ ਗਤਕੇ ਦੇ ਮੁਕਾਬਲੇ ਕਰਵਾਏ ਗਏ, ਜਿੱਥੇ ਅਕੈਡਮੀ ਦੇ ਖਿਡਾਰੀ ਦਿਲਜੀਤ ਸਿੰਘ ਨੇ ਓਪਨ ਫਾਈਟ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ। ਦਿਲਜੀਤ ਸਿੰਘ ਦੀ ਮਾਤਾ ਅਤੇ ਕੋਚ ਪਰਵਿੰਦਰ ਕੌਰ ਨੇ ਦੱਸਿਆ ਕਿ ਦਿਲਜੀਤ ਸਖਤ ਮਿਹਨਤ ਸਦਕਾ ਹੀ ਗਤਕੇ ਵਿੱਚ ਲਗਾਤਾਰ ਨਾਮਣਾ ਖੱਟ ਰਿਹਾ ਹੈ। -ਪੱਤਰ ਪ੍ਰੇਰਕ
Advertisement
Advertisement