ਟਰੰਪ ਦਾ ਸਾਬਕਾ ਸਲਾਹਕਾਰ ਫਰਾਡ ਦੇ ਦੋਸ਼ ’ਚ ਗ੍ਰਿਫ਼ਤਾਰ
10:04 PM Aug 20, 2020 IST
ਨਿਊਯਾਰਕ, 20 ਅਗਸਤ
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਿਖਰਲੇ ਸਲਾਹਕਾਰ ਰਹੇ ਸਟੀਫ਼ਨ ਬੈਨਨ (66) ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੈਨਨ ’ਤੇ ਫੰਡ ਇਕੱਤਰ ਕਰਨ ਲਈ ਵਿੱਢੀ ਆਨਲਾਈਨ ਮੁਹਿੰਮ ‘ਵੁਈ ਬਿਲਡ ਦਿ ਵਾਲ’ ਰਾਹੀਂ ਸੈਂਕੜੇ ਦਾਨੀਆਂ ਨਾਲ ਧੋਖਾਧੜੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਬੈਨਨ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਤੇ ਊਸ ਨੂੰ ਜਲਦੀ ਹੀ ਨਿਊ ਯਾਰਕ ਦੀ ਦੱਖਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਬੈਨਨ ਨੂੰ ਵੱਧ ਤੋਂ ਵੱਧ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। -ਪੀਟੀਆਈ
Advertisement
Advertisement