ਸਾਬਕਾ ਸਰਪੰਚ ਦਸ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
04:43 PM Mar 18, 2025 IST
ਪੱਤਰ ਪ੍ਰੇਰਕ
ਟੋਹਾਣਾ, 18 ਮਾਰਚ
ਵਿਜੀਲੈਂਸ ਟੀਮ ਹਿਸਾਰ ਨੇ ਇਥੋਂ ਦੇ ਪਿੰਡ ਬੈਜਲਪੁਰ ਦੇ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਰੰਗਾ ਨੂੰ ਭੂਨਾ ਪੁਲੀਸ ਦੇ ਨਾਂ ’ਤੇ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਡੀਐਸਪੀ ਜੁਗਲ ਕਿਸ਼ੋਰ ਨੇ ਦੱਸਿਆ ਕਿ ਬੈਜਲਪੁਰ ਪਿੰਡ ਵਿੱਚ ਇਕ ਦਲਿਤ ਪਰਿਵਾਰ ਦੀ ਔਰਤ ਰਿਤੂ ਦੇਵੀ ਨਾਲ ਦੀਵਾਰ ਨੂੰ ਲੈ ਕੇ ਹੋਏ ਝਗੜੇ ਵਿੱਚ ਜ਼ਖ਼ਮੀ ਹੋਣ ’ਤੇ ਕਿਸਾਨ ਈਸ਼ਵਰ, ਉਸ ਦੀ ਪਤਨੀ ਸੁੰਮਨ ਤੇ ਤਿੰਨ ਬੱਚਿਆਂ ਵਿਰੁੱਧ ਕੇਸ ਦਰਜ ਹੋਇਆ ਸੀ। ਸਾਬਕਾ ਸਰਪੰਚ ਨੇ ਪੁਲੀਸ ਥਾਣਾ ਭੂਨਾ ਦੇ ਅਧਿਕਾਰੀ ਨਾਲ ਵਿਚੋਲਗੀ ਕਰਨ ’ਤੇ ਦਸ ਹਜ਼ਾਰ ਦੀ ਮੰਗ ਕੀਤੀ। ਇਸ ਤੋਂ ਬਾਅਦ ਕਿਸਾਨ ਨੇ ਹਿਸਾਰ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਤੇ ਟੈਲੀਫ਼ੋਨ ਕਾਲਾਂ ਦੀ ਰਿਕਾਰਡਿੰਗ ਸੁਣਾਈ ਜਿਸ ਵਿੱਚ ਸਾਬਕਾ ਸਰਪੰਚ ਕੇਸ ਵਿੱਚ ਐਸਸੀ ਐਸਟੀ ਦੀ ਧਾਰਾ ਤੋਂ ਬਚਾਉਣ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ। ਵਿਜੀਲੈਂਸ ਟੀਮ ਨੇ ਪੈਸੇ ਵਸੂਲਦੇ ਹੋਏ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਰੰਗਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਹਿਸਾਰ ਲੈ ਗਈ।
Advertisement
Advertisement