ਫੁਟਬਾਲ ਟੂਰਨਾਮੈਂਟ: ਖਾਲਸਾ ਸਕੂਲ ਨਵਾਂਸ਼ਹਿਰ ਦੀ ਟੀਮ ਜੇਤੂ
10:56 AM Nov 19, 2023 IST
ਗੜ੍ਹਸ਼ੰਕਰ: ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਗੜ੍ਹਸ਼ੰਕਰ ਵੱਲੋਂ ਕਰਵਾਇਆ ਜਾ ਰਿਹਾ 14ਵਾਂ ਫੁਟਬਾਲ ਟੂਰਨਾਮੈਟ ਅੱਜ ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਦੇ ਮੈਚਾਂ ਦਾ ਉਦਘਾਟਨ ਰਛਪਾਲ ਸਿੰਘ ਰਾਜੂ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਪੁਰਖੋਵਾਲ ਤੇ ਕਲੱਬ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਹਾਜ਼ਰ ਸਨ। ਅੱਜ ਸਕੂਲ ਪੱਧਰ ਦੇ ਫੁਟਬਾਲ ਮੈਚ ਦੌਰਾਨ ਖਾਲਸਾ ਸਕੂਲ ਨਵਾਂਸ਼ਹਿਰ ਦੀ ਟੀਮ ਜੇਤੂ ਰਹੀ। ਦੂਜੇ ਸਕੂਲ ਪੱਧਰੀ ਮੈਚ ’ਚ ਸਰਕਾਰੀ ਸਕੂਲ ਪਾਲਦੀ ਨੇ ਸੀਨੀਅਰ ਸੈਕੰਡਰੀ ਸਕੂਲ ਧਮਾਈ ਨੂੰ ਹਰਾਇਆ। ਪਿੰਡ ਪੱਧਰ ਵਿੱਚ ਚੱਕ ਫੁੱਲੂ ਦੀ ਟੀਮ 0-2 ਨਾਲ ਜੇਤੂ ਰਹੀ। ਇਸੇ ਤਰ੍ਹਾਂ ਪਨਾਮ ਤੇ ਰੁੜਕੀ ਖਾਸ ਦੀਆਂ ਟੀਮਾਂ ਜੇਤੂ ਰਹੀਆਂ। ਇਸ ਮੌਕੇ ਡਾ. ਬਾਵਾ ਸਿੰਘ, ਰਾਜੀਵ ਕੁਮਾਰ, ਬਲਵੀਰ ਸਿੰਘ ਚੰਗਿਆੜਾ, ਤੀਰਥ ਸਿੰਘ ਰੱਤੂ, ਚੇਅਰਮੈਨ ਕਾਬਲ ਸਿੰਘ, ਕਮਲਜੀਤ ਸਿੰਘ ਬੈਂਸ, ਪ੍ਰਿੰਸੀਪਲ ਰਾਜਵਿੰਦਰ ਬੈਂਸ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement