ਸੰਨੀ ਦਿਓਲ ਅਤੇ ਰਣਦੀਪ ਹੁੱਡਾ ਵਿਰੁੱਧ ਜਲੰਧਰ ਵਿਚ ਐੱਫਆਈਆਰ ਦਰਜ
12:46 PM Apr 18, 2025 IST
ਜਲੰਧਰ, 18 ਅਪਰੈਲ
Advertisement
ਫਿਲਮ 'ਜਾਟ' ਦੇ ਇਕ ਦ੍ਰਿਸ਼ ਵਿਚ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਤੋਂ ਬਾਅਦ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ ਅਤੇ ਤਿੰਨ ਹੋਰਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਇਕ ਈਸਾਈ ਭਾਈਚਾਰੇ ਦੇ ਆਗੂ ਵੱਲੋਂ ਦਾਇਰ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ 10 ਅਪਰੈਲ ਨੂੰ ਰਿਲੀਜ਼ ਹੋਈ ਫਿਲਮ ਵਿਚ ਅਜਿਹੇ ਦ੍ਰਿਸ਼ ਹਨ ਜੋ ਯਿਸੂ ਮਸੀਹ ਅਤੇ ਈਸਾਈ ਧਾਰਮਿਕ ਪ੍ਰਥਾਵਾਂ ਦਾ ਨਿਰਾਦਰ ਕਰਦੇ ਹਨ।
ਸ਼ਿਕਾਇਤਕਰਤਾ ਵਿਕਲਾਵ ਗੋਲਡ ਨੇ ਇਸ ਸਾਲ 18 ਅਪਰੈਲ ਨੂੰ ਮਨਾਏ ਜਾ ਰਹੇ ਗੁੱਡ ਫ੍ਰਾਈਡੇ ਦੇ ਨਜ਼ਦੀਕ ਫਿਲਮ ਦੀ ਰਿਲੀਜ਼ ਦੇ ਸਮੇਂ ’ਤੇ ਵੀ ਸਵਾਲ ਚੁੱਕੇ ਹਨ। ਜਲੰਧਰ ਕੈਂਟ ਪੁਲੀਸ ਸਟੇਸ਼ਨ ਦੇ ਐੱਸਐੱਚਓ ਸੰਜੀਵ ਕੁਮਾਰ ਨੇ ਕਿਹਾ ਕਿ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ ਅਤੇ ਵਿਨੀਤ ਕੁਮਾਰ, ਨਿਰਦੇਸ਼ਕ ਗੋਪੀਚੰਦ ਅਤੇ ਨਿਰਮਾਤਾ ਨਵੀਨ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਐਸਐੱਚਓ ਨੇ ਕਿਹਾ, "ਐਫਆਈਆਰ ਬੀਐਨਐਸ ਦੀ ਧਾਰਾ 299 ਦੇ ਤਹਿਤ ਦਰਜ ਕੀਤੀ ਗਈ ਸੀ।" -ਪੀਟੀਆਈ
Advertisement
Advertisement