ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਫਆਈਐੈੱਚ ਪ੍ਰੋ ਲੀਗ: ਭਾਰਤ ਨੇ ਇੰਗਲੈਂਡ ਨੂੰ 2-0 ਨਾਲ ਹਰਾਇਆ

10:00 PM Feb 25, 2025 IST
featuredImage featuredImage
ਭੁਬਨੇਸ਼ਵਰ, 25 ਫਰਵਰੀ
Advertisement

ਕਪਤਾਨ ਹਰਮਨਪ੍ਰੀਤ ਸਿੰਘ ਦੋ ਗੋਲਾਂ ਸਦਕਾ ਭਾਰਤ ਨੇ ਅੱਜ ਇੱਥੇ ਇੰਗਲੈਂਡ ਨੂੰ 2-0 ਨਾਲ ਹਰਾਉਂਦਿਆਂ ਐੱਫਆਈਐੈੱਚ ਪ੍ਰੋ ਲੀਗ ਦੇ ਘਰੇਲੂ ਪੜਾਅ ਦਾ ਜਿੱਤ ਨਾਲ ਅੰਤ ਕੀਤਾ। ਲੰਘੇ ਦਿਨ ਭਾਰਤ ਨੂੰ ਇੰਗਲੈਂਡ ਤੋਂ 2-3 ਨਾਲ ਹਾਰ ਮਿਲੀ ਸੀ ਹਾਲਾਂਕਿ ਕਾਲਿੰਗਾ ਸਟੇਡੀਅਮ ’ਚ ਭਾਰਤ ਨੇ ਅੱਜ ਜ਼ਬਰਦਸਤ ਵਾਪਸੀ ਕੀਤੀ ਅਤੇ ਜਿੱਤ ਨਾਲ ਸਫਰ ਖਤਮ ਕੀਤਾ। ਕਪਤਾਨ ਹਰਮਨਪ੍ਰੀਤ ਨੇ 26ਵੇਂ ਤੇ 32ਵੇਂ ਮਿੰਟ ’ਚ ਦੋ ਗੋਲ ਦਾਗੇ ਜਦਕਿ ਇੰਗਲੈਂਡ ਵੱਲੋਂ ਇਕਲੌਤਾ ਗੋਲ ਕੋਨੋਰ ਵਿਲੀਅਮਸਨ ਨੇ 30ਵੇਂ ਮਿੰਟ ’ਚ ਕੀਤਾ। ਹਰਮਨਪ੍ਰੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ’ਤੇ ਕੀਤੇ। ਐੱਫਆਈਐੈੱਚ ਪ੍ਰੋ ਲੀਗ ਦੇ ਇਸ ਪੜਾਅ ’ਚ ਭਾਰਤ ਨੇ ਅੱਠ ਮੈਚ ਵਿੱਚੋਂ ਪੰਜ ’ਚ ਜਿੱਤ ਹਾਸਲ ਕੀਤ ਜਦਕਿ ਤਿੰਨ ’ਚ ਮੇਜ਼ਬਾਨ ਟੀਮ ਨੂੰ ਹਾਰ ਨਸੀਬ ਹੋਈ। -ਪੀਟੀਆਈ

 

Advertisement

Advertisement