ਰੈਡਿਟ ਵੱਲੋਂ ਸਚਿਨ ਤੇਂਦੁਲਕਰ ਬ੍ਰਾਂਡ ਅੰਬੈਸਡਰ ਨਿਯੁਕਤ
05:48 AM Jun 19, 2025 IST
ਨਵੀਂ ਦਿੱਲੀ, 18 ਜੂਨ
ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ ਨੇ ਅੱਜ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਖੇਡ ਪ੍ਰਸ਼ੰਸਕਾਂ ਨੂੰ ਹੁਣ ‘ਰੈਡਿਟ ਕਮਿਊਨਿਟੀ’ ਵਿੱਚ ਤੇਂਦੁਲਕਰ ਨਾਲ ਜੁੜਨ ਦੇ ਵਿਸ਼ੇਸ਼ ਮੌਕੇ ਮਿਲਣਗੇ। ਆਪਣੀ ਅਧਿਕਾਰਤ ਰੈਡਿਟ ਪ੍ਰੋਫਾਈਲ ਰਾਹੀਂ ਤੇਂਦੁਲਕਰ ਆਪਣੇ ਨਿੱਜੀ ਵਿਚਾਰ, ਮੈਚ ਦੀ ਜਾਣਕਾਰੀ ਅਤੇ ਵਿਸ਼ੇਸ਼ ਸਮੱਗਰੀ ਸਾਂਝੀ ਕਰੇਗਾ। ਬਿਆਨ ਵਿੱਚ ਅਨੁਸਾਰ, ‘ਆਉਣ ਵਾਲੇ ਮਹੀਨਿਆਂ ਵਿੱਚ ਤੇਂਦੁਲਕਰ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ ਹੋਰ ਬਾਜ਼ਾਰਾਂ ਵਿੱਚ ਰੈਡਿਟ ਲਈ ਇੱਕ ਨਵੀਂ ਮਾਰਕੀਟਿੰਗ ਮੁਹਿੰਮ ਵਿੱਚ ਵੀ ਨਜ਼ਰ ਆਵੇਗਾ।’ -ਪੀਟੀਆਈ
Advertisement
Advertisement