ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੂਰਬੀ ਭਾਰਤ ’ਚ ਏਕਤਾ ਲਈ ਮੀਟਿੰਗਾਂ ਕਰਨਗੇ ਕਿਸਾਨ: ਐੱਸਕੇਐੱਮ ਗ਼ੈਰਸਿਆਸੀ

08:36 AM Jun 26, 2024 IST

ਪੱਤਰ ਪ੍ਰੇਰਕ
ਪਟਿਆਲਾ, 25 ਜੂਨ
ਭਾਰਤ ਵਿਚ ਕਿਸਾਨਾਂ ਦੀ ਏਕਤਾ ਨੂੰ ਮੁੱਖ ਰੱਖਦਿਆਂ ਪੂਰੇ ਭਾਰਤ ਦਾ ਕਿਸਾਨ ਜਥੇਬੰਦ ਹੋ ਰਿਹਾ ਹੈ। ਇਸ ਤਹਿਤ ਅੱਜ ਭਾਰਤੀ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਦੱਖਣੀ ਭਾਰਤ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ। ਇਥੋਂ ਬਿਆਨ ਜਾਰੀ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਵਿੱਚ ਮੁੱਖ ਤੌਰ ’ਤੇ ਕੁਰਬਰੂ ਸ਼ਾਂਤਕੁਮਾਰ (ਕਰਨਾਟਕ), ਸੁਖਜੀਤ ਸਿੰਘ, ਹਰਸੁਲਿੰਦਰ ਸਿੰਘ (ਪੰਜਾਬ), ਲਖਵਿੰਦਰ ਸਿੰਘ ਔਲਖ, ਅਭਿਮਨਿਊ ਕੋਹਾੜ, ਜ਼ਫ਼ਰ ਖ਼ਾਨ (ਹਰਿਆਣਾ), ਪੀਆਰ ਪਾਂਡਿਅਨ ਅਤੇ ਕੇਐੱਮ ਰਾਮਾਗੌਂਡਰ (ਤਾਮਿਲਨਾਡੂ), ਵੈਂਕਟੇਸ਼ਵਰ ਰਾਓ (ਤਿਲੰਗਾਨਾ), ਕੇਵੀ ਬੀਜੂ (ਕੇਰਲਾ) ਆਦਿ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਕਿਸਾਨ ਅੰਦੋਲਨ-2 ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਨੂੰ ਦੇਸ਼ਿਵਆਪੀ ਬਣਾਉਣ ਲਈ ਚੱਲ ਰਹੇ ਪ੍ਰੋਗਰਾਮਾਂ ਦੇ ਹਿੱਸੇ ਵਜੋਂ 26 ਜੂਨ ਨੂੰ ਬੰਗਲੂਰੂ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਤੇ ਖੇਤੀ ਮਾਹਿਰਾਂ ਨਾਲ ਗੱਲਬਾਤ ਹੋਵੇਗੀ। 27 ਜੂਨ ਨੂੰ ਹਿੰਦੂਪੁਰ (ਆਂਧਰਾ ਪ੍ਰਦੇਸ਼) ਵਿੱਚ ਕਿਸਾਨ ਕਾਨਫ਼ਰੰਸ ਹੋਵੇਗੀ ਅਤੇ 28 ਜੂਨ ਨੂੰ ਹੈਦਰਾਬਾਦ ਵਿੱਚ ਮੀਟਿੰਗ ਅਤੇ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ 8 ਜੁਲਾਈ ਨੂੰ ਦੇਸ਼ ਭਰ ਦੇ ਸਾਰੇ ਸੰਸਦ ਮੈਂਬਰਾਂ (ਭਾਜਪਾ ਨੂੰ ਛੱਡ ਕੇ) ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਐੱਮਐੱਸਪੀ ਗਾਰੰਟੀ ਐਕਟ ਦਾ ਮੁੱਦਾ ਸੰਸਦ ਵਿੱਚ ਉਠਾਉਣ ਦੀ ਮੰਗ ਕੀਤੀ ਜਾਵੇਗੀ।

Advertisement

Advertisement
Advertisement