ਕੌਮੀ ਰਾਜਧਾਨੀ ਵਿਚ ਧੂੜ ਭਰੇ ਝੱਖੜ ਕਰਕੇ ਛੇ ਉਡਾਣਾਂ ਚੰਡੀਗੜ੍ਹ ਡਾਈਵਰਟ
ਗੌਰਵ ਕੰਠਵਾਲ
ਮੁਹਾਲੀ, 11 ਅਪਰੈਲ
Dust storm in national capital 6 Delhi-bound flights diverted to Chandigarh ਕੌਮੀ ਰਾਜਧਾਨੀ ਵਿਚ ਸ਼ੁੱਕਰਵਾਰ ਸ਼ਾਮ ਨੂੰ ਆਏ ਧੂੜ ਭਰੇ ਝੱਖੜ ਮਗਰੋਂ ਦਿੱਲੀ ਆਉਣ ਵਾਲੀਆਂ ਛੇ ਉਡਾਣਾਂ ਨੂੰ ਚੰਡੀਗੜ੍ਹ ਡਾਈਵਰਟ ਕੀਤਾ ਗਿਆ ਹੈ।
ਸ੍ਰੀਨਗਰ-ਦਿੱਲੀ, ਮੁੰਬਈ-ਦਿੱਲੀ, ਦਰਭੰਗਾ-ਦਿੱਲੀ ਉਡਾਣਾਂ ਚੰਡੀਗੜ੍ਹ ਵੱਲ ਮੋੜਨੀਆਂ ਪਈਆਂ ਤੇ ਇਹ ਸਾਰੀਆਂ ਉਡਾਣਾਂ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਉਤਰ ਗਈਆਂ ਹਨ। ਕਾਠਮੰਡੂ-ਦਿੱਲੀ ਕੌਮਾਂਤਰੀ ਉਡਾਣ ਨੂੰ ਵੀ ਦਿੱਲੀ ਵਿਚ ਖਰਾਬ ਮੌਸਮ ਕਰਕੇ ਚੰਡੀਗੜ੍ਹ ਹਵਾਈ ਅੱਡੇ ਉੱਤੇ ਉਤਰਨ ਲਈ ਮਜਬੂਰ ਹੋਣਾ ਪਿਆ।
ਇਸ ਦੌਰਾਨ ਐਜ਼ੌਲ, ਅਗਰਤਲਾ ਤੇ ਡਿਬਰੂਗੜ੍ਹ ਤੋਂ ਦਿੱਲੀ ਆ ਰਹੀਆਂ ਉਡਾਣਾਂ ਨੂੰ ਵੀ ਚੰਡੀਗੜ੍ਹ ਡਾਈਵਰਟ ਕਰਨਾ ਪਿਆ ਹੈ। ਹਾਂਗ ਕਾਂਗ ਤੇ ਕਾਠਮੰਡੂ ਤੋਂ ਦਿੱਲੀ ਆ ਰਹੀਆਂ ਦੋ ਕੌਮਾਂਤਰੀ ਉਡਾਣਾਂ ਨੂੰ ਅੰਮ੍ਰਿਤਸਰ ਦੇ ਰਾਜਾ ਸਾਂਸੀ ਕੌਮਾਂਤਰੀ ਹਵਾਈ ਅੱਡੇ ਵੱਲ ਮੋੜਿਆ ਗਿਆ ਹੈ। ਹਵਾਈ ਅੱਡੇ ਦੇ ਅਪਰੇਟਰ ਨੇ ਐਕਸ ’ਤੇ ਇਕ ਪੋੋਸਟ ਵਿਚ ਕਿਹਾ, ‘‘ਦਿੱਲੀ ਵਿਚ ਖਰਾਬ ਮੌਸਮ ਕਰਕੇ ਦਿੱਲੀ ਹਵਾਈ ਅੱਡੇ ’ਤੇ ਕੁਝ ਉਡਾਣਾਂ ਅਸਰਅੰਦਾਜ਼ ਹੋਈਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਡਾਣਾਂ ਬਾਰੇ ਤਾਜ਼ਾ ਜਾਣਕਾਰੀ ਲਈ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ।’’