ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਜਲੀ ਨਾ ਆਉਣ ’ਤੇ ਜਲੰਧਰ ਦੇ ਪਿੰਡ ਕੁੱਕੜ ’ਚ ਕਿਸਾਨਾਂ ਵੱਲੋਂ ਗਰਿੱਡ ਅੱਗੇ ਧਰਨਾ

12:54 PM Jul 28, 2020 IST

ਪਾਲ ਸਿੰਘ ਨੌਲੀ
ਜਲੰਧਰ, 28 ਜੁਲਾਈ

Advertisement

ਕੁੱਕੜ ਪਿੰਡ ਦੇ ਬਿਜਲੀ ਗਰਿੱਡ ਨਾਲ ਲੱਗਦੇ ਦਸ ਪਿੰਡਾਂ ਵਿੱਚ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਨੇ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ। ਸੀਨੀਅਰ ਅਕਾਲੀ ਆਗੂ ਅਤੇ ਹਲਕਾ ਇੰਚਾਰਜ ਜਲੰਧਰ ਛਾਉਣੀ ਸਰਬਜੀਤ ਸਿੰਘ ਮੱਕੜ ਨੇ ਕਿਹਾ ਹੈ ਕਿ ਕੁੱਕੜ ਪਿੰਡ ਗਰਿੱਡ ਨਾਲ ਲੱਗਦੇ ਪਿੰਡਾਂ ਵਿੱਚ ਕੇਵਲ ਦੋ ਘੰਟੇ ਹੀ ਬਿਜਲੀ ਆਉਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਪਾਣੀ ਲਗਾਉਣ ਵਿੱਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਅਕਾਲੀ ਦਲ ਦੀ ਸਰਕਾਰ ਵੇਲੇ ਕਿਸਾਨਾਂ ਨੂੰ ਲੋੜ ਮੁਤਾਬਿਕ ਬਿਜਲੀ ਮਿਲਦੀ ਸੀ ਪਰ ਕੈਪਟਨ ਸਰਕਾਰ ਨੂੰ ਕਿਸਾਨਾਂ ਦੀ ਕੋਈ ਫ਼ਿਕਰ ਨਹੀਂ ਹੈ। ਇਸ ਸਮੇਂ ਧਰਨੇ ਇਲਾਵਾ ਸੁਖਬੀਰ ਸਿੰਘ ਬਾਹੀਆ, ਬਲਵਿੰਦਰ ਸਿੰਘ, ਸੁਖਬੀਰ ਸਿੰਘ ਫਰੋਲਾ, ਪਰਮਵੀਰ ਸਿੰਘ ਫ਼ਰੋਲਾ, ਹਰਵਿੰਦਰ ਸਿੰਘ ਕੋਟ ਖੁਰਦ, ਕੁਲਵਿੰਦਰ ਸਿੰਘ ਸਰਪੰਚ ਸਲੇਮਪੁਰ, ਰਵਿੰਦਰ ਸਿੰਘ ਜੌਹਲ ਅਤੇ ਹੋਰ ਕਿਸਾਨ ਹਾਜ਼ਰ ਸਨ।

 

Advertisement

 

Advertisement
Tags :
ਅੱਗੇਕਿਸਾਨਾਂਕੁੱਕੜਗਰਿੱਡਜਲੰਧਰ:ਧਰਨਾਪਿੰਡਬਿਜਲੀਵੱਲੋਂ