ਤਿੰਨ ਵਾਹਨ ਟਕਰਾਏ; ਇੱਕ ਜ਼ਖਮੀ
05:22 AM Apr 05, 2025 IST
ਪੱਤਰ ਪ੍ਰੇਰਕ
ਫਗਵਾੜਾ, 4 ਅਪਰੈਲ
ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਪਿੰਡ ਖਾਟੀ ਨੇੜੇ ਤਿੰਨ ਵਾਹਨ ਆਪਸ ’ਚ ਟਕਰਾ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਿਹਰ ਕਰੀਬ 12 ਵਜੇ ਫਗਵਾੜਾ ਤੋਂ ਹੁਸ਼ਿਆਰਪੁਰ ਸਾਈਡ ਜਾ ਰਹੇ ਕੈਂਟਰ ਦੇ ਅੱਗੇ ਜਾ ਰਹੀ ਕਾਰ ਦੇ ਚਾਲਕ ਨੇ ਅਚਾਨਕ ਬਰੇਕ ਲਗਾ ਦਿੱਤੀ। ਇਸ ’ਤੇ ਕੈਂਟਰ ਚਾਲਕ ਨੇ ਕੈਂਟਰ ਸੱਜੇ ਪਾਸੇ ਨੂੰ ਕੱਟਿਆ ਤਾਂ ਸਾਹਮਣੇ ਤੋਂ ਆ ਰਹੇ ਅਸ਼ੋਕ ਲੀਲੈਂਡ ਨਾਲ ਟਕਰਾ ਗਿਆ। ਇਸੇ ਦੌਰਾਨ ਪਿੱਛੋਂ ਆ ਰਹੀ ਆਰਟਿਗਾ ਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਕ ਵਿਅਕਤੀ ਦੇ ਜਖਮੀ ਹੋਣ ਦੀ ਸੂਚਨਾ ਹੈ। ਹਾਦਸੇ ਕਾਰਨ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
Advertisement
Advertisement