ਡਾ. ਵਰਿੰਦਰ ਕੌਰ ‘ਫਿੱਟਨੈਸ ਪ੍ਰਿੰਸੀਪਲ ਐਵਾਰਡ’ ਨਾਲ ਸਨਮਾਨੇ
ਪੱਤਰ ਪ੍ਰੇਰਕ
ਦਸੂਹਾ, 8 ਅਪਰੈਲ
ਇੱਥੇ ਨੈਸ਼ਨਲ ਐਜੂ ਟਰੱਸਟ ਆਫ ਇੰਡੀਆ ਵੱਲੋਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਦੇੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੂੰ ‘ਫਿਟਨੈੱਸ ਪ੍ਰਿੰਸੀਪਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਨੈਸ਼ਨਲ ਐਜੂ ਟਰੱਸਟ ਆਫ ਇੰਡੀਆ ਵੱਲੋਂ ਨੋਰਥ ਜ਼ੋਨ ਦੇ ਕਾਲਜਾਂ ਵਿਚਕਾਰ ਫਿਟਨੈਂਸ ਚੈਲੇਂਜ ਦੌਰਾਨ ਵਾਲੰਟੀਅਰਾਂ ਦੀ ਯੋਗ ਅਗਵਾਈ ਕਰਨ ਦੇ ਮੱਦੇਨਜ਼ਰ ਦਿੱਤਾ ਗਿਆ ਹੈ।
ਇਸ ਸਬੰਧੀ ਨੋਡਲ ਅਫਸਰ ਅਸਿਸਟੈਂਟ ਪ੍ਰੋ. ਸੁਮੇਲੀ ਨੇ ਦੱਸਿਆ ਕਿ ਐੱਨਈਟੀ ਟਰੱਸਟ ਆਫ ਇੰਡੀਆ ਦੇ ਸੀਈਓ ਸਮਰਥ ਸ਼ਰਮਾ ਦੀ ਅਗਵਾਈ ਹੇਠ 16 ਫਰਵਰੀ ਤੋਂ 17 ਮਾਰਚ ਤੱਕ 30 ਰੋਜ਼ਾ ‘ਫਿਟਨੈਂਸ ਚੈਲੇਂਜ’ ਕੀਤਾ ਗਿਆ ਸੀ। ਇਸ ਵਿੱਚ ਨੋਰਥ ਜ਼ੋਨ ਦੇ ਕਰੀਬ 203 ਕਾਲਜਾਂ ਨੇ ਹਿੱਸਾ ਲਿਆ। ਇਸ ਵਿੱਚ ਜੀਟੀਬੀ ਖਾਲਸਾ ਕਾਲਜ ਦੇ ਵਾਲੰਟੀਅਰਾਂ ਨੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਤੀਜਿਆਂ ਵਿੱਚ 6 ਬੈਸਟ ਕਾਲਜਾਂ ਨੂੰ ਚੁਣਿਆ ਗਿਆ ਜਿਨ੍ਹਾਂ ਵਿੱਚੋਂ ਜੀਟੀਬੀ ਖਾਲਸਾ ਕਾਲਜ ਨੂੰ ਜਿੱਥੇ ਬੈਸਟ ਪਰਫਾਰਮਿੰਗ ਇੰਸਟੀਟਿਊਟ ਐਲਾਨਿਆ ਗਿਆ ਉੱਥੇ ਹੀ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੂੰ ‘ਫਿਟਨੈੱਸ ਪ੍ਰਿੰਸੀਪਲ ਐਵਾਰਡ’ ਅਤੇ ਇੰਸਟਾਗ੍ਰਾਮ ਰੀਲ ਪ੍ਰਤਿਯੋਗਿਤਾ ਵਿੱਚੋਂ ਵਿਅਕਤੀਗਤ ਕੈਟੇਗਰੀ ਵਿੱਚ ਪਹਿਲਾ ਸਥਾਨ ਦਿੱਤਾ ਗਿਆ। ਕਾਲਜ ਪ੍ਰਬੰਧਕਾਂ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਵਾਈਸ ਪ੍ਰਿੰ. ਜੋਤੀ ਸੈਣੀ, ਪ੍ਰਿੰ. ਡਾ. ਸੁਰਜੀਤ ਕੌਰ ਬਾਜਵਾ ਅਤੇ ਕਾਰਜਕਾਰੀ ਪ੍ਰਿੰ. ਸਦੀਪ ਬੋਸਕੇ ਨੇ ਵਲੰਟੀਅਰਾਂ, ਡਾ. ਵਰਿੰਦਰ ਕੌਰ ਤੇ ਪ੍ਰੋ. ਸੁਮੇਲੀ ਨੂੰ ਵਧਾਈ ਦਿੰਦਿਆਂ ਇਸ ਉਪਲੱਬਧੀ ਨੂੰ ਇਲਾਕੇ ਲਈ ਮਾਣ ਦਾ ਵਿਸ਼ਾ ਕਰਾਰ ਦਿੱਤਾ।