ਕਣਕ ਚੋਰੀ ਕਰਨ ਵਾਲਾ ਗ੍ਰਿਫ਼ਤਾਰ
05:37 AM May 02, 2025 IST
ਪੱਤਰ ਪ੍ਰੇਰਕ
ਕਪੂਰਥਲਾ, 1 ਮਈ
ਫੱਤੂਢੀਂਗਾ ਪੁਲੀਸ ਨੇ ਕਣਕ ਚੋਰੀ ਕਰਨ ਦੇ ਸਬੰਧ ’ਚ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਅਯੂਬ ਪੁੱਤਰ ਮੰਗਲ ਸਿੰਘ ਵਾਸੀ ਬੂਹ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਜਗਦੀਪ ਸਿੰਘ ਉਰਫ਼ ਜੱਗਾ ਵਾਸੀ ਬੂਹ ਤੇ ਰਣਜੀਤ ਸਿੰਘ ਉਰਫ਼ ਕਾਲਾ ਵਾਸੀ ਬੂਹ ਥਾਣਾ ਫੱਤੂਢੀਂਗਾ ਨੇ ਹਮਸਲਾਹ ਹੋ ਕੇ 26 ਅਪਰੈਲ ਦੀ ਰਾਤ ਨੂੰ ਕਣਕ ਦੇ ਡਰੰਮ ’ਚੋਂ ਕਰੀਬ 8-9 ਕੁਇੰਟਲ ਕਣਕ ਚੋਰੀ ਕੀਤੀ ਹੈ। ਇਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕਰਕੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
Advertisement
Advertisement