ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਗ੍ਰਿਫ਼ਤਾਰ

07:04 AM Aug 20, 2020 IST

ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 19 ਅਗਸਤ

Advertisement

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੂੰ ਅੱਜ ਬਾਅਦ ਦੁਪਹਿਰ ਪੁਲੀਸ ਨੇ ਇੱਥੋਂ ਦੀਆਂ ਜ਼ਿਲ੍ਹਾ ਕਚਿਹਰੀਆਂ ’ਚੋਂ ਬਾਹਰ ਨਿਕਲਦਿਆਂ ਹੀ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਮਜ਼ਦੂਰ ਆਗੂ ਨੂੰ ਕਿਸੇ ਪੁਰਾਣੇ ਕੇਸ ਵਿਚ ਰੇਲਵੇ ਪੁਲੀਸ ਵੱਲੋਂ ਹਿਰਾਸਤ ’ਚ ਲਿਆ ਗਿਆ ਹੈ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਿਰਾਸਤ ਬਾਰੇ ਲਛਮਣ ਸਿੰਘ ਸੇਵੇਵਾਲਾ ਦੇ ਪਰਿਵਾਰ ਨੂੰ ਪੁਲੀਸ ਨੇ ਅਜੇ ਵੀ ਸੂਚਿਤ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਭਲਕੇ 20 ਅਗਸਤ ਨੂੰ ਜਥੇਬੰਦੀ ਵੱਲੋਂ ਜਬਰ-ਜਨਾਹ ਦੀ ਪੀੜਤ ਨਾਬਾਲਗ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਲੰਬੀ ਥਾਣੇ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਊਲੀਕਿਆ ਗਿਆ ਹੈ। ਉਸੇ ਮਾਮਲੇ ’ਚ ਕਾਨੂੰਨੀ ਜਾਣਕਾਰੀ ਲੈਣ ਲਈ ਲਛਮਣ ਸਿੰਘ ਸੇਵੇਵਾਲਾ ਬਠਿੰਡਾ ਦੀਆਂ ਕਚਹਿਰੀਆਂ ’ਚ ਆਏ ਸਨ। ਉਨ੍ਹਾਂ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਧਰਨਾ ਫੇਲ੍ਹ ਕਰਨ ਲਈ ਕੋਝੀਆਂ ਚਾਲਾਂ ’ਤੇ ਉੱਤਰ ਆਈ ਹੈ। ਉਨ੍ਹਾਂ ਸੇਵੇਵਾਲਾ ਦੀ ਫੌਰੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਝੂਠੇ ਕੇਸ ਵਿਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ।

Advertisement

ਪੁਲੀਸ ਸੂਤਰਾਂ ਅਨੁਸਾਰ ਖੇਤ ਮਜ਼ਦੂੁਰ ਆਗੂ ਲਛਮਣ ਸਿੰਘ ਸੇਵੇਵਾਲਾ ਵਿਰੁਧ ਪੰਜ ਸਾਲ ਪਹਿਲਾਂ ਨਰਮਾ ਖ਼ਰਾਬੀ ਸਬੰਧੀ ਰੇਲਾਂ ਰੋਕਣ ਦੇ ਮਾਮਲੇ ਵਿਚ ਹਨੂੰਮਾਨਗੜ੍ਹ ਦੀ ਰੇਲਵੇ ਪੁਲੀਸ ਨੇ ਪਰਚਾ ਦਰਜ ਕੀਤਾ ਸੀ। ਬਠਿੰਡਾ ਰੇਲਵੇ ਪੁਲੀਸ ਦੇ ਅਧਿਕਾਰੀ ਇੰਸਪੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਗੂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਡੱਬਵਾਲੀ ਰੇਲਵੇ ਚੌਕੀ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲਛਮਣ ਸਿੰਘ ਸੇਵੇਵਾਲਾ ਇਸ ਕੇਸ ਵਿਚ ਭਗੌੜਾ ਚੱਲ ਰਿਹਾ ਸੀ ਤੇ ਅੱਜ ਉਸ ਦੇ ਸਥਾਨਕ ਕਚਿਹਰੀਆਂ ਵਿਚ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਹਾਲਾਂਕਿ ਇਹ ਗੱਲ ਹਕੀਕਤ ਨਾਲ ਮੇਲ ਖਾਂਦੀ ਨਹੀਂ ਜਾਪ ਰਹੀ ਕਿਉਂਕਿ ਮਜ਼ਦੂਰ ਆਗੂ ਲਗਭਗ ਰੋਜ਼ਾਨਾ ਜਨਤਕ ਘੋਲਾਂ ਵਿਚ ਵਿਚਰ ਰਿਹਾ ਹੈ। ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਬਿਆਨ ’ਚ ਇਸ ਗ੍ਰਿਫ਼ਤਾਰੀ ਨੂੰ ਸ਼ਾਂਤਮਈ ਘੋਲਾਂ ਨੂੰ ਕੁਚਲਣ ਦੀ ਸਾਜ਼ਿਸ਼ ਕਰਾਰ ਦਿੰਦਿਆਂ ਸ੍ਰੀ ਸੇਵੇਵਾਲਾ ਦੀ ਬਗ਼ੈਰ ਸ਼ਰਤ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਵੀ ਇਸ ਨੂੰ ਘਿਨਾਉਣੀ ਸਾਜ਼ਿਸ਼ ਦੱਸਦਿਆਂ ਲਛਮਣ ਸਿੰਘ ਸੇਵੇਵਾਲਾ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਲੰਬੀ (ਇਕਬਾਲ ਸਿੰਘ ਸ਼ਾਂਤ): ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿਚ ਸਰਕਾਰ ਦੀ ਅਰਥੀ ਸਾੜ ਕੇ ਮੁਜ਼ਾਹਰਾ ਕੀਤਾ ਗਿਆ ਅਤੇ ਸੇਵੇਵਾਲਾ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।

Advertisement
Tags :
‘ਲਛਮਣਸਿੰਘਸੇਵੇਵਾਲਾਗ੍ਰਿਫ਼ਤਾਰਮਜ਼ਦੂਰ