ਅਲਵਿਦਾ ਜੁੰਮੇ ’ਤੇ ਜਾਮਾ ਮਸਜਿਦ ’ਚ ਅਦਾ ਕੀਤੀ ਨਮਾਜ਼
08:30 AM Mar 29, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਾਰਚ
ਰਮਜ਼ਾਨ ਸ਼ਰੀਫ ਦੇ ਅਲਵਿਦਾ ਜੁੰਮੇ ਮੌਕੇ ਫੀਲਡ ਗੰਜ ਚੌਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਭਾਈਆਂ ਨੇ ਅੱਜ ਜੁੰਮੇ ਦੀ ਨਮਾਜ਼ ਅਦਾ ਕੀਤੀ। ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜ਼ਾਨ ਸ਼ਰੀਫ ਦਾ ਮਹੀਨਾ ਅੱਲ੍ਹਾਹ ਤਾਅਲਾ ਨਾਲ ਇਸ਼ਕ ਅਤੇ ਮੁਹੱਬਤ ਦਾ ਮਹੀਨਾ ਹੈ ਅਤੇ ਇਸ ਮੁਬਾਰਕ ਮਹੀਨੇ ’ਚ ਬੰਦਾ ਖ਼ੁਦਾ ਅਤੇ ਉਸਦੇ ਰਸੂਲ ਸਲੱਲਲਾਹੁ ਅਲੈਹੀਵਸੱਲਮ ਨਾਲ ਆਪਣੇ ਇਸ਼ਕ ਦਾ ਇਕਰਾਰ ਕਰਦੇ ਹੋਏ ਗੁਨਾਹਾਂ ਤੋਂ ਤੋਬਾ ਕਰਦਾ ਹੈ। ਉਨ੍ਹਾਂ ਕਿਹਾ ਕਿ ਰਮਜ਼ਾਨ ਦੇ ਕੁੱਝ ਰੋਜ਼ੇ ਬਾਕੀ ਹਨ ਅਤੇ ਸਾਨੂੰ ਚਾਹੀਦਾ ਹੈ ਕਿ ਇਸ ਸਮੇਂ ਦੀ ਖੂਬ ਕਦਰ ਕਰੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਇਬਾਦਤ ’ਚ ਲਗਾਈਏ ਅਤੇ ਆਪਸੀ ਰੰਜਿਸ਼ਾਂ ਨੂੰ ਖ਼ਤਮ ਕਰਕੇ ਇੱਕ-ਦੂਜੇ ਨਾਲ ਮੁਹੱਬਤ ਦਾ ਇਕਰਾਰ ਕਰੀਏ।
Advertisement
Advertisement