ਪੰਜਾਬ ਵਿਚ ਬਲੈਕਆਊਟ ਮੌਕੇ ਬਿਜਲੀ ਦੀ ਮੰਗ ਡਿੱਗੀ
12:32 PM May 09, 2025 IST
ਚਰਨਜੀਤ ਭੁੱਲਰ
ਚੰਡੀਗੜ੍ਹ, 9 ਮਈ
Advertisement
ਭਾਰਤ ਤੇ ਪਾਕਿਸਤਾਨ ਵਿਚ ਜਾਰੀ ਫੌਜੀ ਤਣਾਅ ਦੌਰਾਨ ਲੰਘੀ ਰਾਤ ਪੰਜਾਬ ਭਰ ਵਿਚ ਮੁਕੰਮਲ ਬਲੈਕਆਊਟ ਰਿਹਾ, ਜਿਸ ਕਰਕੇ ਪੰਜਾਬ ਵਿੱਚ ਬਿਜਲੀ ਦੀ ਖਪਤ ਇਕਦਮ ਘੱਟ ਗਈ। ਸਭ ਤੋਂ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ’ਚ 8.30 ਵਜੇ ਬਲੈਕਆਊਟ ਹੋਇਆ।
ਰਾਤ 8 ਵਜੇ ਬਿਜਲੀ ਦੀ ਮੰਗ 8013 ਮੈਗਾਵਾਟ ਸੀ ਜੋ ਕੇ ਅੱਧੇ ਘੰਟੇ ਬਾਅਦ ਹੀ 5259 ਮੈਗਾਵਾਟ ਰਹਿ ਗਈ। ਲੰਘੀ ਰਾਤ 10.15 ਵਜੇ 14 ਜ਼ਿਲ੍ਹਿਆਂ ’ਚ ਬਲੈਕਆਊਟ ਹੋ ਗਿਆ ਸੀ ਅਤੇ 11.30 ਵਜੇ ਪੂਰੇ ਪੰਜਾਬ ’ਚ ਬਲੈਕਆਊਟ ਸੀ।
Advertisement
ਪੰਜਾਬ ਵਿੱਚ 11.45 ਵਜੇ ਰਾਤ ਬਿਜਲੀ ਦੀ ਮੰਗ ਸਿਰਫ 1361 ਮੈਗਾਵਾਟ ਰਹਿ ਗਈ ਸੀ। ਪਾਵਰਕਾਮ ਨੇ ਸਰਪਲੱਸ ਬਿਜਲੀ ਦਾ ਨਿਬੇੜਾ ਕਰਨ ਲਈ ਕਰੀਬ 2100 ਮੈਗਾਵਾਟ ਬਿਜਲੀ ਸੇਲ ਵੀ ਕੀਤੀ।
Advertisement