ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪਿੰਡ ਇਕਾਈ ਦੀ ਚੋਣ
08:42 AM Dec 14, 2023 IST
ਮਾਨਸਾ: ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਪਿੰਡ ਮਲਕਪੁਰ ਖਿਆਲਾ ਵਿੱਚ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਥੇਬੰਦੀ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਚੋਣ ਦੌਰਾਨ ਪ੍ਰਧਾਨ ਲਖਵਿੰਦਰ ਸਿੰਘ, ਜਰਨਲ ਸਕੱਤਰ ਭੋਲਾ ਸਿੰਘ, ਖਜ਼ਾਨਚੀ ਬਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਭਿੰਦਰ ਸਿੰਘ, ਮੀਤ ਪ੍ਰਧਾਨ ਹੈਪੀ ਸਿੰਘ, ਪ੍ਰੈਸ ਸਕੱਤਰ ਬਲਵੀਰ ਸਿੰਘ, ਸਕੱਤਰ ਗੁਰਮੇਲ ਸਿੰਘ, ਸਹਾਇਕ ਸਕੱਤਰ ਭਿੰਦਰ ਸਿੰਘ ਖਾਲਸਾ ਅਤੇ ਦੇਵ ਸਿੰਘ,ਨਾਜਰ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ, ਭਜਨ ਸਿੰਘ ਖਾਲਸਾ, ਬਿੱਕਰ ਸਿੰਘ, ਸੰਦੀਪ ਸਿੰਘ ਤੇ ਹੈਪੀ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। -ਪੱਤਰ ਪ੍ਰੇਰਕ
Advertisement
Advertisement