ਲੁਟੇਰਿਆਂ ਵੱਲੋਂ ਚਾਕੂ ਮਾਰ ਕੇ ਬਜ਼ੁਰਗ ਕਤਲ
04:36 AM Mar 13, 2025 IST
ਪੱਤਰ ਪ੍ਰੇਰਕ
ਜਲੰਧਰ, 12 ਮਾਰਚ
ਇਥੇ ਲੁਟੇਰਿਆਂ ਨੇ ਪਿਕਅੱਪ ਚਾਲਕ ਨੂੰ ਘੇਰ ਕੇ ਉਸ ਦੀ ਗੱਡੀ ਅਤੇ ਉਸ ਕੋਲੋਂ 17 ਹਜ਼ਾਰ ਰੁਪਏ ਖੋਹ ਲਏ। ਇਸ ਦੌਰਾਨ ਵਿਰੋਧ ਕਰਨ ’ਤੇ ਲੁਟੇਰਿਆਂ ਨੇ ਬਜ਼ੁਰਗ ਡਰਾਈਵਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਉਸ ਦੇ ਚਿਹਰੇ ’ਤੇ ਵੀ ਕਈ ਚਾਕੂ ਮਾਰੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਦਾ ਵਾਸੀ ਫ਼ਕੀਰ ਚੰਦ ਪਿਕਅੱਪ ’ਤੇ ਸਾਮਾਨ ਢੋਣਦਾ ਸੀ। ਰਾਹਗੀਰਾਂ ਨੂੰ ਉਹ ਜਲੰਧਰ ਨੇੜਿਓਂ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਖ਼ੁਸ਼ੀ ਰਾਮ ਨੇ ਦੱਸਿਆ ਕਿ ਉਸ ਦਾ ਚਾਚਾ ਫ਼ਕੀਰ ਚੰਦ ਜਲੰਧਰ ਦੇ ਟਾਂਡਾ ਅੱਡਾ ਫਾਟਕ ਨੇੜੇ ਕੰਮ ਆਇਆ ਸੀ। ਇੱਥੋਂ ਜਦੋਂ ਵਾਪਸ ਪਟਿਆਲਾ ਜਾ ਰਿਹਾ ਸੀ ਤਾਂ ਰਸਤੇ ’ਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ।
Advertisement
Advertisement