Eid namaaz: ਸੰਭਲ ਦੀ ਸ਼ਾਹੀ ਮਸਜਿਦ ’ਚ ਸੋਮਵਾਰ ਸਵੇਰੇ 9 ਵਜੇ ਅਦਾ ਹੋਵੇਗੀ ਈਦ ਦੀ ਨਮਾਜ਼
10:15 PM Mar 30, 2025 IST
ਸੰਭਲ, (ਉੱਤਰ ਪ੍ਰਦੇਸ਼), 30 ਮਾਰਚ
ਸੰਭਲ ਦੀ ਸ਼ਾਹੀ ਮਸਜਿਦ ’ਚ ਈਦ ਉਲ-ਫਿਤਰ ਦੀ ਨਮਾਜ਼ ਸੋਮਵਾਰ ਨੂੰ ਸਵੇਰੇ 9 ਅਦਾ ਹੋਵੇਗੀ। ਇੱਕ ਮੌਲਵੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਸੰਭਲ ਦੀ ਸ਼ਾਹੀ ਈਦਗਾਹ ਹਜ਼ਰਤ ਗਾਜ਼ੀ ਦੇ ਇਮਾਮ ਅਸ਼ਰਫ ਹਮੀਦੀ (Sambhal's Shahi Eidgah Hazrat Ghazi, Ashraf Hamidi) ਨੇ ਇਹ ਵੀ ਕਿਹਾ ਕਿ ਨਮਾਜ਼ ਤੋਂ ਪਹਿਲਾਂ ਕਾਰੀ ਅਲਾਉਦੀਨ (Qari Alauddin) ਨਮਾਜ਼ੀਆਂ ਨੂੰ ਸੰਬੋਧਨ ਕਰਨਗੇ।
ਇਸ ਦੌਰਾਨ ਸੰਭਲ ਸਬ ਡਿਵੀਜ਼ਨਲ ਮੈਜਿਸਟੇਟ ਵੰਦਨਾ ਮਿਸ਼ਰਾ ਨੇ ਕਿਹਾ ਕਿ ਮਸਜਿਦ ’ਚ ਆਉਣ ਵਾਲੀ ਭੀੜ ਨੂੰ ਕੰਟਰੋਲ ਕਰਨ ਲਈ ਤਿਉਹਾਰ ਤੋਂ ਪਹਿਲਾਂ ਨਿਰੀਖਣ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਇਸ ਲਈ ਅੱਜ, ਮੈਂ ਆਪਣੀ ਟੀਮ ਨਾਲ ਸਫ਼ਾਈ ਅਤੇ ਹੋਰ ਪ੍ਰਬੰਧਾਂ ਨੂੰ ਦੇਖਣ ਆਈ ਹਾਂ।’’
ਦੂਜੇ ਪਾਸੇ ਨਗਰ ਪਾਲਿਕਾ ਦੇ ਕਾਰਜਕਾਰੀ ਅਧਿਕਾਰੀ ਮਣੀਭੂਸ਼ਣ ਤਿਵਾੜੀ ਨੇ ਕਿਹਾ ਕਿ ‘ਈਦ’ ਦੇ ਤਿਉਹਾਰ ਲਈ ਨਗਰ ਨਿਗਮ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਲਈ ਪਾਣੀ ਦੇ ਟੈਂਕਰ ਵੀ ਮੁਹੱਈਆ ਕਰਵਾਏ ਗਏ ਹਨ। -ਪੀਟੀਆਈ
Advertisement
Advertisement