ਈਡੀ ਵੱਲੋਂ ਸ਼ਿਓਮੀ ਸਣੇ ਹੋਰਨਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ
08:27 PM Jun 23, 2023 IST
ਨਵੀਂ ਦਿੱਲੀ, 9 ਜੂਨ
Advertisement
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੀਨੀ ਮੋਬਾਈਲ ਨਿਰਮਾਤਾ ਕੰਪਨੀ ਸ਼ਿਓਮੀ, ਇਸ ਦੇ ਮੁੱਖ ਵਿੱਤ ਅਧਿਕਾਰੀ ਤੇ ਡਾਇਰੈਕਟਰ ਸਮੀਰ ਰਾਓ, ਸਾਬਕਾ ਐੱਮਡੀ ਮਨੂ ਜੈਨ ਤੇ ਤਿੰਨ ਵਿਦੇਸ਼ੀ ਬੈਂਕਾਂ ਨੂੰ 5551 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਫੌਰੇਨ ਐਕਸਚੇਂਜ ਉਲੰਘਣਾ ਲਈ ‘ਕਾਰਨ-ਦੱਸੋ’ ਨੋਟਿਸ ਜਾਰੀ ਕੀਤਾ ਹੈ।
ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਸਬੰਧਤ ਅਥਾਰਿਟੀ ਨੇ ਵਿਦੇਸ਼ੀ ਕਰੰਸੀ ਤਬਾਦਲਾ ਪ੍ਰਬੰਧਨ ਐਕਟ (ਫੇਮਾ) ਤਹਿਤ ਸ਼ਿਓਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ, ਦੋ ਕਾਰਜਕਾਰੀ ਅਧਿਕਾਰੀਆਂ, ਸਿਟੀ ਬੈਂਕ, ਐੱਚਐੱਸਬੀਸੀ ਬੈਂਕ ਤੇ ਡਿਊਸ਼ ਬੈਂਕ ਏਜੀ ਨੂੰ ਨੋਟਿਸ ਜਾਰੀ ਕੀਤੇ ਹਨ। ਏਜੰਸੀ ਨੇ ਸ਼ਿਓਮੀ ਦੇ ਬੈਂਕ ਖਾਤਿਆਂ ‘ਚ 5551.27 ਕਰੋੜ ਰੁਪਏ ਫੇਮਾ ਤਹਿਤ ਕਬਜ਼ੇ ‘ਚ ਲੈ ਲਏ ਸਨ। -ਪੀਟੀਆਈ
Advertisement
Advertisement