earthquake: ਡਬਲਿਊਐੱਚਓ ਵੱਲੋਂ ਮਿਆਂਮਾਰ ਵਿੱਚ ਭੂਚਾਲ ਤੋਂ ਬਾਅਦ ਬਿਮਾਰੀਆਂ ਫੈਲਣ ਦੀ ਚਿਤਾਵਨੀ
ਜੇਨੇਵਾ (ਸਵਿਟਜ਼ਰਲੈਂਡ), 1 ਅਪਰੈਲ
WHO warns of disease outbreak risk following Myanmar: ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਮਿਆਂਮਾਰ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਤੋਂ ਬਾਅਦ ਮਲੇਰੀਆ, ਡੇਂਗੂ ਬੁਖਾਰ ਅਤੇ ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦੇ ਸੰਭਾਵੀ ਫੈਲਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਪਾਣੀ ਅਤੇ ਸੈਨੀਟੇਸ਼ਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਅਤੇ ਸਾਫ਼ ਪਾਣੀ ਤੱਕ ਸੀਮਤ ਪਹੁੰਚ ਦਾ ਹਵਾਲਾ ਦਿੱਤਾ ਗਿਆ ਹੈ।
ਮਿਆਂਮਾਰ ਵਿੱਚ ਸੰਸਥਾ ਦੇ ਅਧਿਕਾਰੀ ਤੁਸ਼ਾਰਾ ਫਰਨਾਂਡੋ ਨੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਵੀਡੀਓ ਰਾਹੀਂ ਗੱਲ ਕਰਦਿਆਂ ਕਿਹਾ ਕਿ ਹਸਪਤਾਲਾਂ ਵਿਚ ਬਹੁਤ ਜ਼ਿਆਦਾ ਭੀੜ ਵਧ ਗਈ ਹੈ ਤੇ ਇੱਥੇ ਲੋੜ ਅਨੁਸਾਰ ਡਾਕਟਰ ਨਹੀਂ ਹਨ, ਬਿਜਲੀ ਅਤੇ ਬਾਲਣ ਦੀ ਘਾਟ ਸੰਕਟ ਨੂੰ ਹੋਰ ਵਧਾ ਰਹੀ ਹੈ।
ਉਨ੍ਹਾਂ ਗਰਭਵਤੀ ਔਰਤਾਂ, ਬੱਚਿਆਂ ਅਤੇ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝਣ ਵਾਲਿਆਂ ਨੂੰ ਸਮੇਂ ਸਿਰ ਡਾਕਟਰੀ ਸਹੂਲਤਾਂ ਨਾ ਮਿਲਣ ’ਤੇ ਚਿੰਤਾ ਪ੍ਰਗਟ ਕੀਤੀ। ਡਬਲਿਊਐੱਚਓ ਇਸ ਵੇਲੇ ਹਸਪਤਾਲਾਂ ਅਤੇ ਸਿਹਤ ਸੰਭਾਲ ਸਹੂਲਤਾਂ ਦੀ ਸਥਿਤੀ ਦਾ ਮੁਲਾਂਕਣ ਕਰ ਰਿਹਾ ਹੈ।