ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਭੂਚਾਲ ਪੀੜਤ ਮਿਆਂਮਾਰ ਦੀ ਹਰ ਮਦਦ ਲਈ ਤਿਆਰ: ਮੋਦੀ

04:05 AM Apr 05, 2025 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਆਂਮਾਰ ਦੇ ਫੌਜੀ ਆਗੂ ਆਂਗ ਹਲੈਂਗ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਏਐੱਨਆਈ

ਬੈਂਕਾਕ, 4 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਿਆਂਮਾਰ ਦੀ ਫੌਜੀ ਸਰਕਾਰ ਦੇ ਮੁਖੀ ਸੀਨੀਅਰ ਜਨਰਲ ਮਿਨ ਆਂਗ ਹਲੈਂਗ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਭਾਰਤ ਭੂਚਾਲ ਪੀੜਤ ਮਿਆਂਮਾਰ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਮਿਆਂਮਾਰ ’ਚ ਚੱਲ ਰਹੇ ਸੰਘਰਸ਼ ਦੇ ਹੱਲ ਲਈ ‘ਭਰੋਸੇਯੋਗ ਤੇ ਤਾਲਮੇਲ ਵਾਲੀਆਂ ਚੋਣਾਂ’ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਬਿਮਸਟੈੱਕ ਆਗੂਆਂ ਦੇ 6ਵੇਂ ਸੰਮੇਲਨ ਦੇ ਇੱਕ ਪਾਸੇ ਮਿਆਂਮਾਰ ਦੇ ਫੌਜੀ ਆਗੂ ਨਾਲ ਮੁਲਾਕਾਤ ਕੀਤੀ। ਲੋਕਤੰਤਰੀ ਢੰਗ ਨਾਲ ਚੁਣੀ ਗਈ ਆਗੂ ਆਂਗ ਸਾਂ ਸੂ ਕੀ ਦੀ ਸਰਕਾਰ ਨੂੰ ਹਟਾ ਕੇ 2021 ’ਚ ਸੱਤਾ ’ਤੇ ਕਾਬਜ਼ ਹੋਣ ਮਗਰੋਂ ਮਿਆਂਮਾਰ ਦੇ ਸੀਨੀਅਰ ਫੌਜੀ ਅਧਿਕਾਰੀ ਨਾਲ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਮੁਲਾਕਾਤ ਹੈ। 35 ਮਿੰਟ ਤੱਕ ਚੱਲੀ ਇਸ ਮੀਟਿੰਗ ਦੌਰਾਨ ਅਪਰੇਸ਼ਨ ਬ੍ਰਹਮ ਤਹਿਤ ਭਾਰਤ ਵੱਲੋਂ ਮਿਆਂਮਾਰ ਨੂੰ ਭੇਜੀ ਜਾ ਰਹੀ ਮਦਦ ਬਾਰੇ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਮਿਆਂਮਾਰ ’ਚ ਕੁਝ ਦਿਨ ਪਹਿਲਾਂ ਆਏ ਭਿਆਨਕ ਭੂਚਾਲ ’ਚ ਹੁਣ ਤੱਕ 3100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘ਪ੍ਰਧਾਨ ਮੰਤਰੀ ਨੇ ਮਿਆਂਮਾਰ ’ਚ ਭਰੋਸੇਯੋਗ ਤੇ ਤਾਲਮੇਲ ਵਾਲੀਆਂ ਚੋਣਾਂ ਸਮੇਤ ਲੋਕਤੰਤਰੀ ਪ੍ਰਕਿਰਿਆ ਜਲਦੀ ਬਹਾਲ ਕਰਨ ਦੀ ਲੋੜ ਨੂੰ ਵੀ ਉਭਾਰਿਆ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਿਆਂਮਾਰ ਦੇ ਆਗੂ ਨੂੰ ਕਿਹਾ ਕਿ ਭਾਰਤ ਅਤੀਤ ਦੀ ਤਰ੍ਹਾਂ ਆਪਸੀ ਭਰੋਸੇ ਨੂੰ ਉਤਸ਼ਾਹਿਤ ਕਰਨ ਅਤੇ ਸ਼ਾਂਤੀਪੂਰਨ, ਸਥਿਰ ਤੇ ਜਮਹੂਰੀ ਮਿਆਂਮਾਰ ਨੂੰ ਅੱਗੇ ਵਧਾਉਣ ਲਈ ਹਰ ਕੋਸ਼ਿਸ਼ ਦੀ ਹਮਾਇਤ ਕਰੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬਿਮਸਟੈਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਮੂਹ ਨੂੰ ਨਵੀਂ ਗਤੀ ਦੇਣ ਲਈ ਭਾਰਤ ਦੇ ਯੂਪੀਆਈ ਨੂੰ ਮੈਂਬਰ ਮੁਲਕਾਂ ਦੀ ਭੁਗਤਾਨ ਪ੍ਰਣਾਲੀਆਂ ਨਾਲ ਜੋੜਨ ਦੀ ਤਜਵੀਜ਼ ਰੱਖੀ। ਉਨ੍ਹਾਂ ਬਿਮਸਟੈਕ ਚੈਂਬਰ ਆਫ ਕਾਮਰਸ ਦੀ ਸਥਾਪਨਾ, ਸਾਲਾਨਾ ਵਪਾਰ ਸਿਖਰ ਸੰਮੇਲਨ ਕਰਾਉਣ ਤੇ ਖਿੱਤੇ ਅੰਦਰ ਸਥਾਨਕ ਮੁਦਰਾਵਾਂ ’ਚ ਵਪਾਰ ਵਧਾਉਣ ਦੀ ਤਜਵੀਜ਼ ਵੀ ਰੱਖੀ। -ਪੀਟੀਆਈ

Advertisement

ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਨੂੰ ਵੀ ਮਿਲੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਮੁਲਕਾਂ ਵਿਚਾਲੇ ਭਾਈਵਾਲੀ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ। ਭਾਰਤ ਤੇ ਨੇਪਾਲ ਨੇ ਦੋਵਾਂ ਦੇਸ਼ਾਂ ’ਚ ਰਹਿਣ ਵਾਲੇ ਲੋਕਾਂ ਵਿਚਾਲੇ ਵੀ ਭਾਈਵਾਲੀ ਮਜ਼ਬੂਤ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ। ਬਿਸਮਟੈਕ ਸੰਮੇਲਨ ਦੇ ਇੱਕ ਪਾਸੇ ਕੀਤੀ ਗਈ ਇਸ ਮੁਲਾਕਾਤ ਦੌਰਾਨ ਵਪਾਰ, ਟਰਾਂਸਪੋਰਟ ’ਚ ਸਹਿਯੋਗ ਵਧਾਉਣ ਅਤੇ ਮਿਆਂਮਾਰ ਤੇ ਥਾਈਲੈਂਡ ’ਚ ਆਏ ਭੂਚਾਲ ਦੀ ਪਿੱਠਭੂਮੀ ’ਚ ਰਾਹਤ ਸਬੰਧੀ ਕੋਸ਼ਿਸ਼ਾਂ ਵਧਾਉਣ ’ਤੇ ਸਹਿਮਤੀ ਬਣੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਓਲੀ ਨਾਲ ਉਨ੍ਹਾਂ ਦੀ ਮੁਲਾਕਾਤ ਸਾਰਥਕ ਰਹੀ। ਮੋਦੀ ਨੇ ਐਕਸ ’ਤੇ ਕਿਹਾ, ‘ਭਾਰਤ, ਨੇਪਾਲ ਨਾਲ ਸਬੰਧਾਂ ਨੂੰ ਤਰਜੀਹ ਦਿੰਦਾ ਹੈ।’

Advertisement
Advertisement