ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Apple iPhone: ਆਈਫੋਨ ਦੀਆਂ ਕੀਮਤਾਂ 50% ਤੱਕ ਵਧਣ ਦੇ ਆਸਾਰ

11:48 AM Apr 09, 2025 IST
featuredImage featuredImage

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 9 ਅਪਰੈਲ

Advertisement

Apple iPhone: ਟਰੰਪ ਵੱਲੋਂ ਚੀਨ ’ਤੇ ਲਾਏ 104 ਫੀਸਦ ਟੈਕਸ ਦੇ ਨਤੀਜੇ ਵਜੋਂ ਅਮਰੀਕੀ ਲੋਕ ਕੀਮਤਾਂ ਵਧਣ ਤੋਂ ਪਹਿਲਾਂ ਆਈਫੋਨ ਸਮੇਤ ਆਪਣੀ ਲੋੜ ਦੀਆਂ ਚੀਜ਼ਾਂ ਖਰੀਦਣ ਲਈ ਭੱਜ ਦੌੜ ਕਰ ਰਹੇ ਹਨ। ਟਰੰਪ ਦੇ ਟੈਕਸਾਂ ਕਾਰਨ ਆਈਫੋਨ ਅਤੇ ਹੋਰ ਬੁਨਿਆਦੀ ਚੀਜ਼ਾਂ ਜਿਵੇਂ ਕਿ ਟਾਇਲਟ ਪੇਪਰ ਆਦਿ ਦੀਆਂ ਕੀਮਤਾਂ ਵਧ ਜਾਣਗੀਆਂ। ਇਸ ਕਾਰਨ ਐਪਲ ਨੂੰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਨ੍ਹਾਂ ਟੈਕਸਾਂ ਨਾਲ ਆਈਫੋਨ 50 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਜੇ ਐਪਲ ਆਪਣੇ ਆਈਫੋਨਾਂ ਦੇ ਉਤਪਾਦਨ ਨੂੰ ਅਮਰੀਕਾ ਵਿਚ ਲੈ ਜਾਂਦਾ ਹੈ ਤਾਂ ਆਈਫੋਨ ਦੀ ਕੀਮਤ $2,000 ਤੋਂ ਵੀ ਵੱਧ ਹੋ ਸਕਦੀ ਹੈ। ਕਿਆਸ ਹਨ ਕਿ ਐਪਲ 9 ਅਪਰੈਲ ਨੂੰ ਨਵੇਂ ਟੈਕਸਾਂ ਦੇ ਅਮਲ ਵਿਚ ਆਉਣ ਕਰਕੇ ਫੋਨ ਸਟਾਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕਈਆਂ ਦਾ ਮੰਨਣਾ ਹੈ ਕੰਪਨੀ ਵੱਲੋਂ ਆਈਫੋਨ 17 ਦੇ ਆਉਣ ਤੱਕ ਕੀਮਤਾਂ ਦੇ ਵਾਧੇ ਰੋਕਿਆ ਜਾ ਸਕਦਾ ਹੈ।

Advertisement

ਉਤਪਾਦਨ ਨੂੰ ਦੂਜੇ ਦੇਸ਼ਾਂ ਵਿਚ ਲੈ ਜਾਣ ਨਾਲ ਜਾਂ ਛੋਟ ਪ੍ਰਾਪਤ ਕਰਨ ਨਾਲ ਕੰਪਨੀ ਨੂੰ ਮਦਦ ਤਾਂ ਮਿਲ ਸਕਦੀ ਹੈ ਪਰ ਅਜੇ ਵੀ ਬੇਯਕੀਨੀ ਦਾ ਮਾਹੌਲ ਹੈ। ਐਪਲ ਆਪਣੇ ਜ਼ਿਆਦਾਤਰ ਫੋਨਾਂ ਦਾ ਉਤਪਾਦਨ ਚੀਨ ਵਿਚ ਕਰਦਾ ਹੈ, ਇਸ ਲਈ ਉਸ ਨੂੰ ਜਵਾਬੀ ਟੈਕਸਾਂ ਦੀ ਵੱਡੀ ਮਾਰ ਸਹਿਣੀ ਪੈ ਸਕਦੀ ਹੈ।
ਜੇਪੀ ਮੋਰਗਨ ਚੇਜ਼ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਟੈਕਸ ਲਾਗਤਾਂ ਦੀ ਪੂਰਤੀ ਲਈ ਐਪਲ ਨੂੰ ਦੁਨੀਆ ਭਰ ਵਿਚ ਕੀਮਤਾਂ ਵਿਚ 6% ਵਾਧਾ ਕਰਨਾ ਪੈ ਸਕਦਾ ਹੈ। ਹੋਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਐਪਲ ਕੀਮਤਾਂ ਨਹੀਂ ਵਧਾਉਂਦਾ ਤਾਂ ਉਹ ਆਪਣੀ ਕਮਾਈ ਦਾ 15% ਤੱਕ ਗੁਆ ਸਕਦਾ ਹੈ।

ਭਾਵੇਂ ਐਪਲ ਨੇ ਆਪਣੇ ਕੁਝ ਉਤਪਾਦਨਾਂ ਨੂੰ ਦੂਜੇ ਮੁਲਕਾਂ ਵਿਚ ਤਬਦੀਲ ਕਰ ਦਿੱਤਾ ਹੈ, ਪਰ ਇਨ੍ਹਾਂ ਥਾਵਾਂ ’ਤੇ ਅਜੇ ਵੀ ਟੈਕਸ ਲੱਗ ਸਕਦੇ ਹਨ, ਜੋ ਐਪਲ ਦੇ ਵਿਕਲਪਾਂ ਨੂੰ ਸੀਮਤ ਕਰਦੇ ਹਨ। ਕੁਝ ਵਿਸ਼ਲੇਸ਼ਕ ਕਹਿੰਦੇ ਹਨ ਕਿ ਨਤੀਜੇ ਵਜੋਂ ਐਪਲ ਅਮਰੀਕਾ ਵਿਚ ਆਈਫੋਨਾਂ ਦੀਆਂ ਕੀਮਤਾਂ 17 ਤੋਂ 18 ਫੀਸਦ ਤੱਕ ਵਧਾ ਸਕਦਾ ਹੈ। ਐਪਲ ਨੂੰ ਕੁਝ ਉਤਪਾਦਾਂ ਲਈ ਸਰਕਾਰ ਤੋਂ ਕੁਝ ਛੋਟ ਵੀ ਮਿਲ ਸਕਦੀ ਹੈ, ਪਰ ਭਵਿੱਖ ਨੂੰ ਲੈ ਕੇ ਬੇਯਕੀਨੀ ਹੈ। ਇਹ ਟੈਕਸ ਅਮਰੀਕੀ ਖਪਤਕਾਰਾਂ ਲਈ ਤਕਨੀਕੀ ਉਤਪਾਦਾਂ ਨੂੰ ਬਹੁਤ ਮਹਿੰਗਾ ਬਣਾ ਸਕਦੇ ਹਨ ਅਤੇ ਐਪਲ ਨੂੰ ਅੱਗੇ ਮੁਸ਼ਕਲ ਵਿਕਲਪਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Advertisement
Tags :
Apple I-Phone