ਮਾਣੇਵਾਲ ’ਚ ਡਰੀਮਲੈਂਡ ਗਾਰਡਨ ਲੋਕ ਅਰਪਨ
09:56 AM Aug 21, 2020 IST
ਗੁਰਦੇਵ ਸਿੰਘ ਗਹੂੰਣ
ਬਲਾਚੌਰ, 20 ਅਗਸਤ
Advertisement
ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪਿੰਡ ਮਾਣੇਵਾਲ ਵਿੱਖੇ 19 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਡਰੀਮਲੈਂਡ ਗਾਰਡਨ ਨੂੰ ਲੋਕ ਅਰਪਤ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪਾਰਕ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਵਰਦਾਨ ਸਿੱਧ ਹੋਵੇਗਾ। ਇੱਕ ਏਕੜ ਤੋਂ ਵੱਧ ਰਕਬੇ ’ਤੇ ਬਣਾਏ ਗਏ ਇਸ ਬੇਹੱਦ ਖੂਬਸੂਰਤ ਪਾਰਕ ਨੂੰ ਪੰਚਾਇਤ ਫੰਡ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਤੇ ਗਰਾਮ ਵਾਸੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਓਪਨ ਜਿੰਮ, ਝੂਲੇ ਅਤੇ ਬੁਜ਼ਰਗਾਂ ਲਈ ਸ਼ੈੱਡ ਅਤੇ ਬੈਠਣ ਲਈ ਬੈਂਚ, ਫਲੱਡ ਲਾਈਟਾਂ ਅਤੇ ਫੁਆਰੇ ਲਗਾਏੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਪਾਰਕ ਵਿੱਚ ਇੱਕ ਮਿਊਜ਼ਿਕ ਸਿਸਟਮ ਵੀ ਲਗਾਇਆ ਗਿਆ ਹੈ, ਜਿੱਥੇ ਸਵੇਰੇ ਸ਼ਾਮ ਗੁਰਬਾਣੀ/ਕੀਰਤਨ ਦਾ ਅਨੰਦ ਲਿਆ ਜਾ ਸਕਦਾ ਹੈ। ਇਸ ਮੌਕੇ ਪਤਵੰਤੇ ਅਤੇ ਲੋਕ ਹਾਜ਼ਰ ਸਨ।
Advertisement
Advertisement