ਡਾ. ਕਮਲੇਸ਼ਇੰਦਰ ਸਿੰਘ ਦਾ ਸਨਮਾਨ
06:44 AM Jan 26, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜਨਵਰੀ
ਚੰਡੀਗੜ੍ਹ ਦੇ ਦੇਵ ਸਮਾਜ ਕਾਲਜ ਫਾਰ ਵਿਮੈਨ ਦੇ ਸਹਾਇਕ ਪ੍ਰੋਫੈਸਰ ਡਾ. ਕਮਲੇਸ਼ਇੰਦਰ ਸਿੰਘ ਵੱਲੋਂ ਪ੍ਰਾਣ ਪ੍ਰਤਿਸ਼ਠਾ ਸਮਾਗਮ ਸਬੰਧੀ 20 ਜਨਵਰੀ ਨੂੰ ਰਾਮੇਸ਼ਵਰਮ (ਤਾਮਿਲਨਾਡੂ) ਵਿਖੇ ਕਰਵਾਏ ਸੰਗੀਤ ਸਮਾਗਮ ਵਿੱਚ ਹਿੱਸਾ ਲਿਆ। ਡਾ. ਕਮਲੇਸ਼ ਇੰਦਰ ਸਿੰਘ ਨੇ ਭਗਵਾਨ ਰਾਮ ਦਾ ਆਪਣੀ ਸੁਰੀਲੀ ਆਵਾਜ਼ ਵਿੱਚ ਗੁਣਗਾਣ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦ ਮੋਦੀ ਵੱਲੋਂ ਡਾ. ਕਮਲੇਸ਼ ਇੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਦੇਸ਼ ਦੇ 8 ਸੂਬਿਆਂ ਤੋਂ ਸੰਗੀਤਕਾਰ ਪਹੁਚੇ ਸਨ। ਇਸ ਦੌਰਾਨ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਡਾ. ਕਮਲੇਸ਼ਇੰਦਰ ਸਿੰਘ ਨੂੰ ਪੰਜਾਬ ਤੇ ਚੰਡੀਗੜ੍ਹ ਦੀ ਤਰਫੋਂ ਭੇਜਿਆ ਗਿਆ ਸੀ। ਦੇਵ ਸਮਾਜ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਤੇ ਸਕੱਤਰ ਡਾ. ਅਗਨੀਜ਼ ਨੇ ਵਧਾਈ ਦਿੱਤੀ।
Advertisement
Advertisement