Disha Salian death case: ਊਧਵ ਠਾਕਰੇ ਨੇ ਆਦਿੱਤਿਆ ਦਾ ਨਾਮ ਨਾ ਘੜੀਸਣ ਦੀ ਕੀਤੀ ਸੀ ਅਪੀਲ: ਨਰਾਇਣ ਰਾਣੇ
11:46 PM Mar 22, 2025 IST
ਮੁੰਬਈ, 20 ਮਾਰਚ
ਭਾਜਪਾ ਦੇ ਸੀਨੀਅਰ ਆਗੂ ਨਰਾਇਣ ਰਾਣੇ ਨੇ ਅੱਜ ਦਾਅਵਾ ਕੀਤਾ ਕਿ 2020 ਵਿੱਚ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਊਧਵ ਠਾਕਰੇ ਨੇ ਉਨ੍ਹਾਂ ਨੂੰ ਦੋ ਵਾਰ ਫੋਨ ਕੀਤਾ ਸੀ ਅਤੇ ਦਿਸ਼ਾ ਸਾਲਿਅਨ ਦੀ ਮੌਤ ਨਾਲ ਸਬੰਧਤ ਮਾਮਲੇ ਵਿੱਚ ਆਪਣੇ ਬੇਟੇ Aaditya Thackeray ਦਾ ਨਾਮ ਨਾ ਘੜੀਸਣ ਦੀ ‘ਬੇਨਤੀ’ ਕੀਤੀ ਸੀ। ਰਾਣੇ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਪੁਲੀਸ ਇਸ ਘਟਨਾ ਦੇ ਸਬੰਧ ’ਚ ਐੱਫਆਈਆਰ ਦਰਜ ਕਰੇ ਅਤੇ ਸਾਬਕਾ ਮੰਤਰੀ (ਆਦਿੱਤਿਆ ਠਾਕਰੇ) ਨੂੰ ਗ੍ਰਿਫ਼ਤਾਰ ਕਰੇੇ।
ਰਾਣੇ ਨੇ ਦਾਅਵਾ ਕੀਤਾ, ‘‘ਜਦੋਂ Uddhav Thackeray ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਕਰੋਨਾ ਮਹਾਮਾਰੀ ਦੌਰਾਨ ਮੈਨੂੰ ਦੋ ਵਾਰ ਫੋਨ ਕੀਤਾ ਸੀ ਅਤੇ ਮੈਨੂੰ ਅਪੀਲ ਕੀਤੀ ਸੀ ਕਿ ਮੈਂ ਉਨ੍ਹਾਂ ਦੇ ਬੇਟੇ ਦਾ ਨਾਮ ਦਿਸ਼ਾ ਸਾਲਿਆਨ ਮਾਮਲੇ ’ਚ ਨਾ ਘੜੀਸਾਂ।’’ ਰਾਣੇ ਨੇ ਦਾਅਵਾ ਕਿ ਉਨ੍ਹਾਂ ਨੇ ਊਧਵ ਨੂੰ ਕਿਹਾ ਕਿ ਸੀ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਸੀ, ਬਲਕਿ ਪ੍ਰੈੱਸ ਕਾਨਫਰੰਸ ’ਚ ਸਿਰਫ ਇੱਕ ਮੰਤਰੀ ਦਾ ਜ਼ਿਕਰ ਕੀਤਾ ਸੀ।
ਰਾਣੇ ਨੇ ਕਿਹਾ, ‘‘ਪੁਲੀਸ ਹੁਣ ਤੱਕ ਜੁਟਾਏ ਸਬੂਤਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕਰੇ ਅਤੇ ਉਨ੍ਹਾਂ (ਆਦਿੱਤਿਆ) ਨੂੰ ਗ੍ਰਿਫ਼ਤਾਰ ਕਰੇੇ।’’
ਦੂਜੇ ਪਾਸੇ ਊਧਵ ਠਾਕਰੇ ਨੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਦਿੱਤਿਆ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਹਿਤ ਦੋਸ਼ ਲਾਏ ਜਾ ਰਹੇ ਹਨ ਅਤੇ ਉਹ ਅਦਾਲਤ ’ਚ ਇਸ ਦਾ ਜਵਾਬ ਦੇਣਗੇ।
ਦੱਸਣਯੋਗ ਹੈਕਿ ਦਿਸ਼ਾ ਸਾਲਿਆਨ ਦੀ ਮੌਤ ਦਾ ਮੁੜ ਸੁਰਖੀਆਂ ਵਿੱਚ ਹੈ ਕਿਉਂਕਿ ਉਸ ਦੇ ਪਿਤਾ ਨੇ ਪਿਤਾ ਸਤੀਸ਼ ਸਾਲਿਆਨ ਨੇ ਕਿਹਾ ਹੈ ਕਿ ਉਹ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਅਤੇ ਆਪਣੀ ਬੇਟੀ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ ਦੀ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕਰਨਗੇ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਜੂਨ 2020 ’ਚ ਮ੍ਰਿਤਕ ਮਿਲੀ ਸੀ। ਸਤੀਸ਼ ਸਾਲਿਆਨ ਨੇ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਖ਼ਿਲਾਫ਼ ਕੇਸ ਦਰਜ ਕਰਨ ਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਹੈ। ਰਾਣੇ ਨੇ ਦਾਅਵਾ ਕੀਤਾ ਕਿ ਸੁਸ਼ਾਂਤ ਦੀ ਵੀ ਹੱਤਿਆ ਕੀਤੀ ਸੀ। -ਪੀਟੀਆਈ
Advertisement
Advertisement