ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ: ਪ੍ਰਗਤੀ ਮੈਦਾਨ ’ਚ ਦਿਨ-ਦਿਹਾੜੇ ਲੁੱਟ ਕਾਰਨ ਕੇਜਰੀਵਾਲ ਨੇ ਐੱਲਜੀ ਤੋਂ ਅਸਤੀਫ਼ਾ ਮੰਗਿਆ

08:57 PM Jun 29, 2023 IST
featuredImage featuredImage

ਨਵੀਂ ਦਿੱਲੀ, 26 ਜੂਨ

Advertisement

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ‘ਤੇ ਨਿਸ਼ਾਨਾ ਸਾਧਿਆ ਅਤੇ ਰਾਸ਼ਟਰੀ ਰਾਜਧਾਨੀ ‘ਚ ਦਿਨ ਦਿਹਾੜੇ ਲੁੱਟਖੋਹ ਦੀ ਘਟਨਾ ਦੇ ਮੱਦੇਨਜ਼ਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਟਵਿੱਟਰ ‘ਤੇ ਕਥਿਤ ਘਟਨਾ ਦੀ ਵੀਡੀਓ ਸਾਂਝੀ ਕਰਦਿਆਂ ਸ੍ਰੀ ਕੇਜਰੀਵਾਲ ਨੇ ਆਪਣੀ ਮੰਗ ਨੂੰ ਦੁਹਰਾਇਆ ਕਿ ਦਿੱਲੀ ਵਿਚ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸਥਾਨਕ ਸਰਕਾਰਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਉਪ ਰਾਜਪਾਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਅਜਿਹੇ ਵਿਅਕਤੀ ਨੂੰ ਉਪ ਰਾਜਪਾਲ ਬਣਾਇਆ ਜਾਣਾ ਚਾਹੀਦਾ ਹੈ, ਜੋ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਦੇ ਸਕੇ। ਵੀਡੀਓ ਵਿੱਚ ਕੁਝ ਹਥਿਆਰਬੰਦ ਵਿਅਕਤੀ ਸ਼ਹਿਰ ਦੇ ਮੱਧ ਵਿੱਚ ਪ੍ਰਗਤੀ ਮੈਦਾਨ ਖੇਤਰ ਵਿੱਚ ਅੰਡਰਪਾਸ ਦੇ ਅੰਦਰ ਕਾਰ ਨੂੰ ਰੋਕਦੇ ਅਤੇ ਬੰਦੂਕ ਦਿਖਾ ਕੇ ਇਸ ਵਿੱਚ ਬੈਠੇ ਲੋਕਾਂ ਨੂੰ ਲੁੱਟਦੇ ਦਿਖਾਈ ਦੇ ਰਹੇ ਹਨ। ਪੁਲੀਸ ਮੁਤਾਬਕ ਸ਼ਨਿਚਰਵਾਰ ਨੂੰ ਪ੍ਰਗਤੀ ਮੈਦਾਨ ਅੰਡਰਪਾਸ ਦੇ ਅੰਦਰ ਚਾਰ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ‘ਤੇ ਡਿਲੀਵਰੀ ਏਜੰਟ ਅਤੇ ਉਸ ਦੇ ਸਾਥੀ ਤੋਂ ਦੋ ਲੱਖ ਰੁਪਏ ਲੁੱਟੇ। ਉਹ ਉਸ ਵੇਲੇ ਰਕਮ ਲੈ ਕੇ ਕੈਬ ਰਾਹੀਂ ਗੁਰੂਗ੍ਰਾਮ ਜਾ ਰਹੇ ਸਨ।

Advertisement
Advertisement
Tags :
ਅਸਤੀਫ਼ਾਐੱਲਜੀਕਾਰਨਕੇਜਰੀਵਾਲਦਿਨ-ਦਿਹਾੜੇਦਿੱਲੀਪ੍ਰਗਤੀਮੰਗਿਆਮੈਦਾਨਲੁੱਟ