ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Delhi Elections: ‘ਆਪ’ ਉਮੀਦਵਾਰ ਅਮਾਨਤਉਲਾ ਖ਼ਾਨ ਵਿਰੁੱਧ ਐਫਆਈਆਰ ਦਰਜ

03:43 PM Feb 05, 2025 IST
featuredImage featuredImage

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ

Advertisement

ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਾਨਤਉਲਾ ਖਾਨ ਵਿਰੁੱਧ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਦਿੱਲੀ ਪੁਲੀਸ ਨੇ ਜਾਣਕਾਰੀ ਦਿੰਦਿਆਂ ਬੁੱਧਵਾਰ ਨੂੰ ਕਿਹਾ ਕਿ ਉਹ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਕੌਮੀ ਰਾਜਧਾਨੀ ਵਿੱਚ ਵਿਧਾਨ ਸਭਾ ਚੋਣਾਂ ਲਈ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਸਨ। ਪੁਲੀਸ ਨੇ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ, ਜਿਸ ਵਿੱਚ ‘ਆਪ’ ਆਗੂ ਕਥਿਤ ਤੌਰ ’ਤੇ ਚੋਣ ਪ੍ਰਚਾਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਆਪਣੇ ਹਲਕੇ (ਓਖਲਾ) ਵਿੱਚ ਘੁੰਮਦੇ ਦਿਖਾਈ ਦਿੱਤੇ।

ਡੀਸੀਪੀ ਦੱਖਣ ਪੂਰਬੀ ਦਿੱਲੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਇਸ ਮਾਮਲੇ ਵਿੱਚ ਐਮਸੀਸੀ ਦੀ ਉਲੰਘਣਾ ਕਰਨ ਲਈ ਪੁਲੀਸ ਸਟੇਸ਼ਨ ਜਾਮੀਆ ਨਗਰ ਵਿੱਚ ਅਮਾਨਤੁੱਲਾ ਵਿਰੁੱਧ ਧਾਰਾ 223/3/5 ਬੀਐਨਐਸ ਅਤੇ 126 ਆਰਪੀ ਐਕਟ ਦੇ ਤਹਿਤ ਐਫਆਈਆਰ ਨੰਬਰ 95/25 ਦਰਜ ਕੀਤੀ ਗਈ ਹੈ।
ਦੱਖਣੀ ਪੂਰਬੀ ਪੁਲੀਸ ਦੇ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਦੱਸਿਆ, "ਸਾਨੂੰ ਸੂਚਨਾ ਮਿਲੀ ਸੀ ਕਿ ਚੋਣ ਪ੍ਰਚਾਰ ਚੱਲ ਰਿਹਾ ਸੀ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਸੀ। ਜਿਸ ਉਪਰੰਤ ਇਸ ਜਾਣਕਾਰੀ ਸਹੀ ਪਾਈ ਗਈ। ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।"

Advertisement

ਇਕ ਹੋਰ ਸ਼ਿਕਾਇਤ ਵਿਚ ਕਾਰਵਾਈ ਤੋਂ ਬਾਅਦ 5 ਲੱਖ ਰੁਪਏ ਜ਼ਬਤ

ਡੀਸੀਪੀ ਨੇ ਕਿਹਾ ਕਿ ਉਨ੍ਹਾਂ ਨੇ ਦੋ ਵਰਕਰਾਂ ਤੋਂ ਪੰਜ ਲੱਖ ਰੁਪਏ ਜ਼ਬਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਇੱਕ ਵੱਖਰੀ ਸ਼ਿਕਾਇਤ ਮਿਲੀ ਸੀ ਜਿਸ ਦੌਰਾਨ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਫਲਾਇੰਗ ਸਕੁਐਡ ਟੀਮ (ਐਫਐਸਟੀ) ਦੇ ਹਵਾਲੇ ਕਰ ਦਿੱਤਾ ਗਿਆ ਸੀ। ਐਫਐਸਟੀ ਨੇ ਉਨ੍ਹਾਂ ਕੋਲੋਂ ਪੰਜ ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਇਹ ਦੋਵੇਂ ਦਿੱਲੀ ਸਰਕਾਰ ਵਿੱਚ ਮਲਟੀ-ਟਾਸਕਿੰਗ ਸਟਾਫ (ਐਮਟੀਐਸ) ਕਰਮਚਾਰੀ ਹਨ। ਹੋਰ ਜਾਂਚ ਕੀਤੀ ਜਾ ਰਹੀ ਸੀ।"

Advertisement
Tags :
Delhi Electionsdelhi elections 2025delhi news