ਦਸੂਹਾ: ਐੱਸਡੀਐੱਮ ਓਜਸਵੀ ਲਹਿਰਾਉਣਗੇ ਤਿਰੰਗਾ
10:19 AM Aug 14, 2023 IST
ਪੱਤਰ ਪ੍ਰੇਰਕ
ਦਸੂਹਾ, 13 ਅਗਸਤ
ਇੱਥੇ ਆਜ਼ਾਦੀ ਦਿਹਾੜਾ ਮਨਾਉਣ ਲਈ ਪੰਚਾਇਤ ਸੰਮਤੀ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਉਪ ਮੰਡਲ ਪੱਧਰੀ ਸਮਾਗਮ ਵਿੱਚ ਐੱਸਡੀਐੱਮ ਦਸੂਹਾ ਓਜਸਵੀ ਅਲੰਕਾਰ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਸਮਾਗਮ ਸਬ ਡਿਵੀਜ਼ਨਲ ਪ੍ਰਸ਼ਾਸਨ ਦਸੂਹਾ ਤੇ ਟਾਂਡਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਹਿਸੀਲਦਾਰ ਦਸੂਹਾ ਮਨਵੀਰ ਸਿੰਘ ਢਿੱਲੋਂ ਤੇ ਨਾਇਬ ਤਹਿਸੀਲਦਾਰ ਟਾਂਡਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 8.58 ਵਜੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਜਿਸ ਉਪਰੰਤ ਮੁੱਖ ਮਹਿਮਾਨ ਓਜਸਵੀ ਅਲੰਕਾਰ ਵੱਲੋਂ ਪਰੇਡ ਦਾ ਨਿਰੀਖਣ ਕਰਨ ਤੋ ਬਾਅਦ ਮਾਰਚ ਪਾਸਟ ਤੋਂ ਸਲਾਮੀ ਲਈ ਜਾਵੇਗੀ।
Advertisement
Advertisement