ਕੋਵਿਡ-19: ਅੰਮ੍ਰਿਤਸਰ ਵਿੱਚ ਦੋ ਦੀ ਮੌਤ, 47 ਨਵੇਂ ਕੇਸ
ਅੰਮ੍ਰਿਤਸਰ, 18 ਅਗਸਤ
ਕਰੋਨਾ ਮਹਾਮਾਰੀ ਦੇ ਚਲਦਿਆਂ ਅੱਜ ਜ਼ਿਲ੍ਹੇ ਵਿਚ 47 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦੋਂਕਿ ਦੋ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 115 ਹੋ ਗਈ ਹੈ। ਜਾਣਕਾਰੀ ਅਨੁਸਾਰ ਅੱਜ ਅਰਜਿੰਦਰ ਸਿੰਘ(73) ਵਾਸੀ ਕੋਟ ਬਾਬਾ ਦੀਪ ਸਿੰਘ ਅਤੇ ਨੀਲਮ(60) ਵਾਸੀ ਗੋਕਲ ਵਿਹਾਰ ਬਟਾਲਾ ਰੋਡ ਦੀ ਮੌਤ ਹੋਈ ਹੈ। ਇਹ ਦੋਵੇਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਅਤੇ ਨਿਮੋਨੀਆ ਤੋਂ ਵੀ ਪੀੜਤ ਸਨ। ਜ਼ਿਲ੍ਹੇ ਵਿਚ ਕੁਲ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2900 ਹੋ ਗਈ ਹੈ। ਹੁਣ ਤਕ 2273 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ ਅਤੇ 511 ਜ਼ੇਰੇ ਇਲਾਜ ਹਨ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦਸਿਆ ਕਿ ਠੀਕ ਹੋਣ ਵਾਲਿਆਂ ਦੀ ਦਰ ਨਿਰੰਤਰ ਵਧ ਰਹੀ ਹੈ।
ਫ਼ਿਰੋਜ਼ਪੁਰ(ਸੰਜੀਵ ਹਾਂਡਾ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 47 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 662 ਹੋ ਗਈ ਹੈ। ਕੱਲ੍ਹ ਤੱਕ ਇਹ ਕੇਸ ਹੋਰ ਵਧਣ ਦੀ ਉਮੀਦ ਹੈ। ਅੱਜ ਨਵੇਂ ਆਏ ਕੇਸਾਂ ਵਿਚ ਸੱਤ ਪੁਲੀਸ ਮੁਲਾਜ਼ਮ ਅਤੇ ਤਿੰਨ ਗਰਭਵਤੀ ਔਰਤਾਂ ਸ਼ਾਮਲ ਹਨ। ਜ਼ਿਲ੍ਹੇ ਅੰਦਰ ਹੁਣ ਤੱਕ ਕਰੋਨਾ ਨਾਲ 18 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 17 ਇਲਾਕੇ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤੇ ਗਏ ਹਨ। ਇਨ੍ਹਾਂ ਵਿਚ ਇਥੋਂ ਦਾ ਸੀਆਈਏ ਸਟਾਫ਼ ਵੀ ਸ਼ਾਮਲ ਹੈ। ਪ੍ਰਸ਼ਾਸਨ ਵੱਲੋਂ ਰੈਸਟੋਰੈਂਟਾਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਸਮਾਂ ਸ਼ਾਮ ਸਾਢੇ ਅੱਠ ਵਜੇ ਅਤੇ ਆਮ ਦੁਕਾਨਾਂ ਅੱਠ ਵਜੇ ਬੰਦ ਕਰਨ ਦਾ ਐਲਾਨ ਗਿਆ ਹੈ