ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਨੇ National Herald ਅਖ਼ਬਾਰ ਨੂੰ ATM ਵਜੋਂ ਵਰਤਿਆ: ਭਾਜਪਾ

08:03 PM Apr 18, 2025 IST
featuredImage featuredImage
ਭਾਜਪਾ ਆਗੂ ਅਨੁਰਾਗ ਠਾਕੁਰ ਦੀ ਫਾਈਲ ਫੋਟੋ।

ਨਵੀਂ ਦਿੱਲੀ, 18 ਅਪਰੈਲ
Sonia, Rahul eyed Rs 2,000 cr properties without investing a penny: BJP ਭਾਜਪਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਨੈਸ਼ਨਲ ਹੈਰਾਲਡ ਅਖ਼ਬਾਰ ਨੂੰ ਏਟੀਐੱਮ ਵਜੋਂ ਵਰਤਿਆ ਹੈ। ਭਾਜਪਾ ਆਗੂ ਅਨੁਰਾਗ ਠਾਕੁਰ ਨੇ ਦੋਸ਼ ਲਾਇਆ ਕਿ ਗਾਂਧੀ ਪਰਿਵਾਰ ਨੇ ਆਪਣੀ ਜੇਬ ’ਚੋਂ ਇੱਕ ਵੀ ਪੈਸਾ ਨਿਵੇਸ਼ ਕੀਤੇ ਬਿਨਾਂ ਨੈਸ਼ਨਲ ਹੈਰਾਲਡ ਦੀਆਂ 2,000 ਕਰੋੜ ਰੁਪਏ ਦੀਆਂ ਜਾਇਦਾਦਾਂ ਹੜੱਪਣ ਦੀ ਕੋਸ਼ਿਸ਼ ਕੀਤੀ।

Advertisement

ਉਨ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂਆਂ ਨੂੰ ਮਾਮਲੇ ਦੇ ਜਲਦੀ ਅਤੇ ਸਮਾਂਬੱਧ ਨਿਪਟਾਰੇ ਦੀ ਮੰਗ ਕਰਨ ਦੀ ਚੁਣੌਤੀ ਵੀ ਦਿੱਤੀ। ਉਂਝ ਪਾਰਟੀ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ਼ ਈਡੀ ਦੀ ਕਾਰਵਾਈ ਪਿੱਛੇ ਰਾਜਨੀਤੀ ਦਾ ਹਵਾਲਾ ਦੇਣ ਲਈ ਕਾਂਗਰਸ ਦੀ ਨਿੰਦਾ ਵੀ ਕੀਤੀ। ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਗ ਕੀਤੀ ਕਿ ਕਾਂਗਰਸ ਸ਼ਾਸਿਤ ਰਾਜਾਂ ਵੱਲੋਂ ਅਖ਼ਬਾਰ, ਜੋ ਹਫਤਾਵਾਰੀ ਛਪਦਾ ਹੈ ਅਤੇ ਇੱਕ ਡਿਜੀਟਲ ਪਲੇਟਫਾਰਮ ਵੀ ਚਲਾਉਂਦਾ ਹੈ, ਵਿੱਚ ਇਸ਼ਤਿਹਾਰਾਂ ’ਤੇ ਖਰਚ ਕੀਤੇ ਗਏ ਪੈਸੇ ਦੇ ਵੇਰਵੇ ਜਨਤਕ ਕੀਤੇ ਜਾਣ।

ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਅਖ਼ਬਾਰ ਨੂੰ ਆਪਣੇ ਏਟੀਐਮ ਵਜੋਂ ਵਰਤਿਆ। ਠਾਕੁਰ ਨੇ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਯੰਗ ਇੰਡੀਅਨ ਕੰਪਨੀ ਦੇ 76 ਫੀਸਦ ਦੇ ਮਾਲਕ ਸਨ, ਜਿਸ ਨੂੰ ਕਾਂਗਰਸ ਨੇ 50 ਲੱਖ ਰੁਪਏ ਦਾ ਕਰਜ਼ਾ ਦਿੱਤਾ ਸੀ। ਕੰਪਨੀ ਨੇ ਮਗਰੋਂ ਐਸੋਸੀਏਟਿਡ ਜਰਨਲਜ਼ ਲਿਮਟਿਡ ’ਤੇ ਕਬਜ਼ਾ ਕਰ ਲਿਆ, ਜਿਸ ਕੋਲ ਕਾਂਗਰਸ ਨਾਲ ਸਬੰਧਤ ਅਖ਼ਬਾਰ ਦੀ ਮਾਲਕੀ ਸੀ। ਅਖ਼ਬਾਰ ਵਿਰੋਧੀ ਪਾਰਟੀ ਨੂੰ 90 ਕਰੋੜ ਰੁਪਏ ਦਾ ਦੇਣਦਾਰ ਸੀ।

Advertisement

ਠਾਕੁਰ ਨੇ ਸਵਾਲ ਕੀਤਾ ਕਿ ਕੀ ਕੋਈ ਸਿਆਸੀ ਪਾਰਟੀ ਕਰਜ਼ਾ ਦੇ ਸਕਦੀ ਹੈ। ਠਾਕੁਰ ਨੇ ਕਿਹਾ, ‘‘ਇਹ ਭ੍ਰਿਸ਼ਟਾਚਾਰ ਦਾ ਕਾਂਗਰਸ ਮਾਡਲ ਹੈ। ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਨੈਸ਼ਨਲ ਹੈਰਾਲਡ ਨੂੰ ਦਾਨ ਨਹੀਂ ਦਿੰਦੇ, ਸਗੋਂ ਇਸ਼ਤਿਹਾਰਾਂ ਰਾਹੀਂ ਇਸ ਨੂੰ ਪੈਸਾ ਦਿੰਦੇ ਹਨ। ਇਹ ਇਸ਼ਤਿਹਾਰ ਕਿਸ ਆਧਾਰ ’ਤੇ ਦਿੱਤੇ ਜਾ ਰਹੇ ਹਨ।’’ -ਪੀਟੀਆਈ

Advertisement