ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਘਟੀਆਂ
06:36 AM Apr 02, 2025 IST
ਨਵੀਂ ਦਿੱਲੀ: ਪੈਟਰੋਲੀਅਮ ਕੰਪਨੀਆਂ ਨੇ 19 ਕਿਲੋਗ੍ਰਾਮ ਭਾਰ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ’ਚ 41 ਰੁਪਏ ਦੀ ਕਮੀ ਕੀਤੀ ਗਈ ਹੈ। ਕੌਮੀ ਰਾਜਧਾਨੀ ’ਚ ਹੁਣ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ 1,762 ਰੁਪਏ ਹੋ ਗਈ ਹੈ। ਇਹ ਕਟੌਤੀ 1 ਮਾਰਚ ਨੂੰ ਪ੍ਰਤੀ ਸਿਲੰਡਰ ਛੇ ਰੁਪਏ ਦਾ ਵਾਧਾ ਕੀਤੇ ਜਾਣ ਮਗਰੋਂ ਕੀਤੀ ਗਈ ਹੈ। ਇਸੇ ਤਰ੍ਹਾਂ ਜਹਾਜ਼ਾਂ ’ਚ ਵਰਤੇ ਜਾਣ ਵਾਲੇ ਈਂਧਣ (ਏਟੀਐੱਫ) ਦੀ ਕੀਮਤ 5,870.54 ਰੁਪਏ ਪ੍ਰਤੀ ਕਿਲੋਲੀਟਰ ਘਟਾਈ ਹੈ। -ਪੀਟੀਆਈ
Advertisement
Advertisement