ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦਾ ਇਜਲਾਸ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 20 ਨਵੰਬਰ
ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਦਾ ਚੋਣ ਇਜਲਾਸ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਭਾਣਾ ਦੀ ਅਗਵਾਈ ਹੇਠ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਹੋਇਆ। ਸੂਬਾਈ ਕਮੇਟੀ ਵੱਲੋਂ ਬਤੌਰ ਨਿਗਰਾਨ ਜਥੇਬੰਦੀ ਦੇ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਸੂਬਾ ਸਕੱਤਰ ਹਰਭਗਵਾਨ ਸ਼੍ਰੀ ਮੁਕਤਸਰ ਸਾਹਿਬ, ਹੰਸ ਰਾਜ ਦੀਦਰਗੜ੍ਹ, ਗੁਰਮੀਤ ਸਿੰਘ ਮਿੱਡਾ ਸੰਗਰੂਰ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਆਗੂ ਪ੍ਰੇਮ ਚਾਵਲਾ ਸ਼ਾਮਲ ਹੋਏ। ਆਗੂਆਂ ਵੱਲੋਂ ਪੇਸ਼ ਕੀਤੇ ਗਏ ਪੈਨਲ ਅਨੁਸਾਰ ਨਛੱਤਰ ਸਿੰਘ ਭਾਣਾ ਚੇਅਰਮੈਨ, ਇਕਬਾਲ ਸਿੰਘ ਢੁੱਡੀ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਪ੍ਰਧਾਨ, ਇਕਬਾਲ ਸਿੰਘ ਰਣ ਸਿੰਘ ਵਾਲਾ ਖੁਰਾਕ ਤੇ ਸਪਲਾਈ ਵਿਭਾਗ ਸੀਨੀਅਰ ਮੀਤ ਪ੍ਰਧਾਨ, ਬਲਕਾਰ ਸਿੰਘ ਮੰਡੀ ਬੋਰਡ ਜਨਰਲ ਸਕੱਤਰ, ਵਿਸ਼ਾਲ ਮੋਂਗਾ ਮੈਡੀਕਲ ਕਾਲਜ ਮੀਤ ਪ੍ਰਧਾਨ, ਮਨਜੀਤ ਕੌਰ ਆਸ਼ਾ ਵਰਕਰ ਮੀਤ ਪ੍ਰਧਾਨ, ਕੁਲਬੀਰ ਸਿੰਘ ਸਰਾਵਾਂ ਪਸ਼ੂ ਪਾਲਣ ਵਿਭਾਗ ਵਿੱਤ ਸਕੱਤਰ, ਸ਼ਿਵ ਨਾਥ ਦਰਦੀ ਸਹਾਇਕ ਵਿੱਤ ਸਕੱਤਰ, ਰਣਜੀਤ ਸਿੰਘ ਸਿਹਤ ਵਿਭਾਗ ਜੁਆਇੰਟ ਸਕੱਤਰ ਚੁਣੇ ਗਏ।