ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੀਮਾ ਟੌਲ ਪਲਾਜ਼ਾ ਪੂਰਨ ਰੂਪ ਵਿੱਚ ਬੰਦ

08:06 AM Jun 05, 2023 IST

ਲਖਵੀਰ ਸਿੰਘ ਚੀਮਾ

Advertisement

ਟੱਲੇਵਾਲ, 4 ਜੂਨ

ਪਿੰਡ ਚੀਮਾ ਨੇੜੇ ਬਰਨਾਲਾ ਮੋਗਾ ਕੌਮੀ ਹਾਈਵੇ ਉਪਰ ਟੌਲ ਪਲਾਜ਼ਾ ‘ਤੇ ਲੱਗੇ ਪੱਕੇ ਮੋਰਚੇ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਾਢੇ ਨੌ ਮਹੀਨੇ ਬਾਅਦ ਸਮਾਪਤ ਕਰ ਦਿੱਤਾ। ਅੱਜ ਕਿਸਾਨ ਜਥੇਬੰਦੀ ਵਲੋਂ ਟੌਲ ਪਲਾਜ਼ਾ ‘ਤੇ ਵੱਡਾ ਜੇਤੂ ਇਕੱਠ ਰੱਖਿਆ ਗਿਆ। ਜਾਣਕਾਰੀ ਅਨੁਸਾਰ ਜਥੇਬੰਦੀ ਦੇ ਸੰਘਰਸ਼ ਸਦਕਾ ਟੌਲ ਪਲਾਜ਼ਾ ਨੂੰ ਕੌਮੀ ਮਾਰਗ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਜਗ੍ਹਾ ਤੋਂ ਹਟਾਇਆ ਜਾ ਰਿਹਾ ਹੈ। ਅੱਜ ਟੌਲ ਪਲਾਜ਼ਾ ਤੋਂ ਪਰਚੀ ਕਾਊਂਟਰਾਂ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਢਾਹ ਕੇ ਹਟਾ ਦਿੱਤਾ ਗਿਆ। ਸਵੇਰ ਸਮੇਂ ਪਹਿਲਾਂ ਸੁਖਪਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਸਮਾਪਤੀ ਮੌਕੇ ਜਸ਼ਨ ਮਨਾਏ ਗਏ। ਸਟੇਜ ਤੋਂ ਸੰਬੋਧਨ ਸਮੇਂ ਸਾਰੇ ਬੁਲਾਰਿਆਂ ਨੇ ਟੌਲ ਪਲਾਜ਼ੇ ਦਾ ਇਸ ਜਗ੍ਹਾ ਤੋਂ ਚੁੱਕੇ ਜਾਣ ਨੂੰ ਵੱਡੀ ਜਿੱਤ ਕਰਾਰ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ 26 ਅਗਸਤ ਨੂੰ ਇਸ ਟੌਲ ਉਪਰ ਜਥੇਬੰਦੀ ਨੇ ਧਰਨਾ ਸ਼ੁਰੂ ਕੀਤਾ ਸੀ ਅਤੇ ਅੱਜ ਕਰੀਬ 283 ਦਿਨਾਂ ਬਾਅਦ ਧਰਨੇ ਦੀ ਸਮਾਪਤੀ ਕੀਤੀ ਗਈ ਹੈ। ਜਥੇਬੰਦੀ ਦੇ ਸੰਘਰਸ਼ ਅੱਗੇ ਝੁਕਦਿਆਂ ਐਨਐਚਆਈ ਅਤੇ ਪ੍ਰਸ਼ਾਸ਼ਨ ਨੇ ਇਸ ਟੌਲ ਪਲਾਜ਼ਾ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਟੌਲ ਨੂੰ ਬੰਦ ਕਰਵਾਉਣ ਦਾ ਮੁੱਖ ਕਾਰਨ ਇਹ ਹੈ ਕਿ ਟੌਲ ਪਲਾਜ਼ਾ ਸਿਰਫ਼ ਨੈਸ਼ਨਲ ਹਾਈਵੇ ਉਪਰ ਹੀ ਲਗਾਇਆ ਜਾ ਸਕਦਾ ਹੈ। ਪਰ ਲੋਕਾਂ ਦੀ ਲੁੱਟ ਕਰਨ ਲਈ ਬਰਨਾਲਾ ਫ਼ਰੀਦਕੋਟ ਸਟੇਟ ਹਾਈਵੇ ਨੂੰ ਇਸ ਟੌਲ ਪਲਾਜ਼ੇ ਅਧੀਨ ਕਰ ਲਿਆ ਗਿਆ ਅਤੇ ਲੋਕਾਂ ਤੋਂ ਟੌਲ ਪਰਚੀ ਕੱਟੀ ਜਾਣ ਲੱਗੀ। ਜਥੇਬੰਦੀ ਨੇ ਇਸ ਸੰਘਰਸ਼ ਦੌਰਾਨ ਟੌਲ ਨੂੰ ਪਰਚੀ ਮੁਕਤ ਰੱਖ ਕੇ ਲੋਕਾਂ ਦਾ ਕਰੀਬ 15 ਕਰੋੜ ਰੁਪਇਆ ਬਚਾਇਆ ਹੈ। ਇਸ ਟੌਲ ਨੂੰ ਅੱਜ ਪੂਰਨ ਰੂਪ ਵਿੱਚ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਵਾਂਗ ਇਹ ਵੀ ਬੀਕੇਯੂ ਡਕੌਂਦਾ ਅਤੇ ਆਮ ਲੋਕਾਂ ਦੀ ਵੱਡੀ ਜਿੱਤ ਹੈੈ।

Advertisement

ਉਨ੍ਹਾਂ ਕਿਹਾ ਕਿ ਅੱਜ ਟੌਲ ਕੰਪਨੀ ਵਲੋਂ ਜਿਸ ਤਰ੍ਹਾਂ ਪਰਚੀ ਕਾਊਂਟਰ ਖ਼ੁਦ ਬਣਾਏ ਗਏ ਸਨ, ਉਸੇ ਤਰ੍ਹਾਂ ਆਪਣੀ ਜੇਸੀਬੀ ਨਾਲ ਟੌਲ ਕਾਊਂਟਰ ਢਾਹੇ ਗਏ ਹਨ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੇ ਨਾਜਾਇਜ਼ ਟੌਲ ਪਲਾਜ਼ੇ ਲੱਗੇ ਹਨ, ਉਨ੍ਹਾਂ ਵਿਰੁੱਧ ਵੀ ਜਥੇਬੰਦੀ ਵਲੋਂ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਸੂਬਾ ਆਗੂ ਗੁਰਮੀਤ ਸਿੰਘ ਭੱਟੀਵਾਲਾ, ਰਾਮ ਸਿੰਘ ਮਟੋਰਡਾ, ਇੰਦਰਪਾਲ ਸਿੰਘ, ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਬਲਦੇਵ ਸਿੰਘ ਭਾਈਰੂਪਾ, ਬਲਾਕ ਆਗੂ ਜਸਗੀਰ ਸਿੰਘ, ਬਲਵੰਤ ਸਿੰਘ ਨੰਬਰਦਾਰ, ਜੋਗਾ ਸਿੰਘ ਫਾਜ਼ਿਲਕਾ, ਗੁਰਮੀਤ ਸਿੰਘ ਫ਼ਰੀਦਕੋਟ, ਤੇਜਿੰਦਰ ਸਿੰਘ ਮੁਕਤਸਰ, ਮਹਿੰਦਰ ਸਿੰਘ ਭੈਣੀਵਾਘਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ, ਔਰਤਾਂ ਅਤੇ ਨੌਜਵਾਨ ਹਾਜ਼ਰ ਸਨ।

Advertisement
Advertisement